ਸਕਾਊਟ ਮਾਸਟਰ ਰਾਜਿੰਦਰ ਸਿੰਘ ਨੇ ਸਕਾਊਟਿੰਗ ਦੇ ਬੱਚਿਆਂ ਲਈ ਸਕਾਊਟਿੰਗ ਅਤੇ ਵਰਦੀ ਬਾਰੇ ਜਾਣਕਾਰੀ ਦਿੱਤੀ

ਚੰਡੀਗੜ੍ਹ ਪੰਜਾਬ

ਸਕੂਲ ਵਿੱਚ ਵਿਦਿਆਰਥੀਆਂ ਨੂੰ ਹੀਰੋਸ਼ੀਮਾ ਪ੍ਰਮਾਣੂ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਯੁੱਧਾਂ ਦੇ ਕੁਪ੍ਰਭਾਵਾਂ ਬਾਰੇ ਦੱਸਿਆ

ਰਾਜਪੁਰਾ 6 ਅਗਸਤ ,ਬੋਲੇ ਪੰਜਾਬ ਬਿਊਰੋ :


ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਂਕਾਰ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਰਹਿਨੁਮਾਈ ਹੇਠ ਰਾਜਪੁਰਾ ਟਾਊਨ ਦੇ ਸਰਕਾਰੀ ਹਾਈ ਸਕੂਲ ਵਿੱਚ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਵੱਲੋਂ ਸਕੂਲ ਵਿੱਚ ਸਕਾਊਟਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਕੂਲ ਇੰਚਾਰਜ ਸੰਗੀਤਾ ਵਰਮਾ, ਰਾਣੀ ਲਕਸ਼ਮੀ ਬਾਈ ਹਾਊਸ ਇੰਚਾਰਜ ਮੀਨਾ ਰਾਣੀ ਅਤੇ ਕਰੀਅਰ ਗਾਈਡੈਂਸ ਐਂਡ ਕਾਉਂਸਲਿੰਗ ਇੰਚਾਰਜ ਤੇ ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਸਕੂਲ ਦੇ ਬਾਕੀ ਅਧਿਆਪਕਾਂ ਨਾਲ ਮਿਲ ਕੇ ਸਕਾਊਟ ਦੀ ਵਰਦੀ ਦਾ ਸੈਂਪਲ ਵੀ ਬੱਚਿਆਂ ਨੂੰ ਦਿਖਾਇਆ। ਸਭ ਤੋਂ ਪਹਿਲਾਂ ਸੰਗੀਤਾ ਵਰਮਾ ਸਕੂਲ ਇੰਚਾਰਜ ਨੂੰ ਸਕਾਊਟ ਮਾਸਟਰ ਰਾਜਿੰਦਰ ਸਿੰਘ ਚਾਨੀ ਨੇ ਸਕਾਊਟ ਸਕਾਰਫ ਅਤੇ ਸਕਾਊਟ ਵੋਗਲ ਪਹਿਨਾਇਆ। ਸਕਾਊਟ ਮਾਸਟਰ ਰਾਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਕਾਊਟ ਦੇ ਪ੍ਰਣ, ਸਕਾਊਟ ਸਲੂਟ ਅਤੇ ਸਕਾਊਟ ਕਲੈਪ (ਤਾੜੀ) ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਅਧਿਆਪਕ ਰਾਜਿੰਦਰ ਸਿੰਘ ਚਾਨੀ ਅਤੇ ਕੰਪਿਊਟਰ ਫੈਕਲਟੀ ਮਨਪ੍ਰੀਤ ਸਿੰਘ ਨੇ ਬੱਚਿਆਂ ਨੂੰ ਹੀਰੋਸ਼ੀਮਾ ਤੇ 6 ਅਗਸਤ 1945 ਨੂੰ ਹੋਏ ਪ੍ਰਮਾਣੂ ਹਮਲੇ ਅਤੇ ਉਸਦੇ ਘਾਤਕ ਪਰਿਣਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਯੁੱਧਾਂ ਦੇ ਸੰਸਾਰ ਤੇ ਪੈਣ ਵਾਲੇ ਕੁਪ੍ਰਭਾਵਾਂ ਬਾਰੇ ਦੱਸਿਆ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤ ਅਤੇ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਰੋਜੀ ਭਟੇਜਾ, ਨਰੇਸ਼ ਧਮੀਜਾ, ਸੋਨੀਆ ਰਾਣੀ, ਤਲਵਿੰਦਰ ਕੌਰ, ਗੁਰਜਿੰਦਰ ਕੌਰ, ਮਨਿੰਦਰ ਕੌਰ, ਜੋਤੀ, ਰਵੀ ਕੁਮਾਰ, ਕਿੰਪੀ ਬਤਰਾ, ਮਨਦੀਪ ਕੌਰ, ਮੀਨੂ ਅਗਰਵਾਲ, ਸੁਨੀਤਾ ਰਾਣੀ, ਅਮਨਦੀਪ ਕੌਰ, ਪੂਨਮ ਨਾਗਪਾਲ, ਗੁਰਜੀਤ ਕੌਰ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ ਐਕਸ ਸਰਵਿਸਮੈਨ ਆਰਮੀ, ਹਰਪ੍ਰੀਤ ਸਿੰਘ ਐਕਸ ਸਰਵਿਸਮੈਨ ਆਰਮੀ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *