ਪਲਸ ਪੋਲਿਓ ਮੈਨ ਦੇ ਖਿਤਾਬ ਨਾਲ ਸਨਮਾਨਤ ਸਾਬਕਾ ਡਾਇਰੈਕਟਰ ਹੈਲਥ ਡਾਕਟਰ ਪੂਰਨ ਸਿੰਘ ਜੱਸੀ ਆਕਾਲ ਚਲਾਣਾ ਕਰ ਗਏ

ਚੰਡੀਗੜ੍ਹ ਪੰਜਾਬ

ਪਲਸ ਪੋਲਿਓ ਮੈਨ ਦੇ ਖਿਤਾਬ ਨਾਲ ਸਨਮਾਨਤ ਸਾਬਕਾ ਡਾਇਰੈਕਟਰ ਹੈਲਥ ਡਾਕਟਰ ਪੂਰਨ ਸਿੰਘ ਜੱਸੀ ਆਕਾਲ ਚਲਾਣਾ ਕਰ ਗਏ

ਐਸਏਐਸ ਨਗਰ, 6 ਅਗਸਤ ,ਬੋਲੇ ਪੰਜਾਬ ਬਿਊਰੋ :


ਸਾਬਕਾ ਡਾਇਰੈਕਟਰ ਹੈਲਥ ਡਾਕਟਰ ਪੂਰਨ ਸਿੰਘ ਜੱਸੀ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਉਹਨਾਂ ਨੇ ਆਪਣੇ ਅੰਤਿਮ ਸਾਹ ਲਏ। ਡਾਕਟਰ ਪੂਰਨ ਸਿੰਘ ਜੱਸੀ 88 ਵਰ੍ਹਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ਹਨ।

ਡਾਕਟਰ ਜੱਸੀ ਦੇ ਵੱਡੇ ਸਪੁੱਤਰ ਇਕਬਾਲ ਇੰਦਰ ਸਿੰਘ ਨੇ ਦੱਸਿਆ ਕਿ ਡਾਕਟਰ ਪੂਰਨ ਸਿੰਘ ਜੱਸੀ ਨੇ ਡਾਇਰੈਕਟਰ ਹੈਲਥ ਵਜੋਂ ਪੋਲਿਓ ਦੇ ਖਾਤਮੇ ਲਈ ਅਹਿਮ ਕੰਮ ਕੀਤਾ ਅਤੇ ਉਹਨਾਂ ਨੂੰ ਪਲਸ ਪੋਲੀਓ ਮੈਨ ਆਫ ਦਾ ਈਅਰ ਅਵਾਰਡ ਵੀ ਮਿਲਿਆ ਸੀ। ਆਪਣੇ ਡਾਇਰੈਕਟਰ ਦੇ ਅਹੁਦੇ ਦੌਰਾਨ ਉਹਨਾਂ ਨੇ ਪੰਜਾਬ ਵਿੱਚ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਲਈ ਅਣਥੱਕ ਕੰਮ ਕੀਤੇ। ਡਾਕਟਰ ਜੱਸੀ ਯੂਨੀਸੈਫ ਨਾਲ ਵੀ ਜੁੜੇ ਰਹੇ ਅਤੇ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਉਹਨਾਂ ਨੇ ਪੰਜਾਬ ਵਿੱਚ ਸਿਹਤ ਸੁਵਿਧਾਵਾਂ ਨੂੰ ਉੰਨਤ ਬਣਾਉਣ ਲਈ ਕੰਮ ਕੀਤਾ।

Leave a Reply

Your email address will not be published. Required fields are marked *