ਨਿਹੰਗ ਵੱਲੋਂ ਤਲਵਾਰ ਨਾਲ ਨੌਜਵਾਨ ‘ਤੇ ਹਮਲਾ,ਗੰਭੀਰ ਹਾਲਤ ‘ਚ ਹਸਪਤਾਲ ਕਰਾਇਆ ਭਰਤੀ

ਚੰਡੀਗੜ੍ਹ ਪੰਜਾਬ

ਨਿਹੰਗ ਵੱਲੋਂ ਤਲਵਾਰ ਨਾਲ ਨੌਜਵਾਨ ‘ਤੇ ਹਮਲਾ,ਗੰਭੀਰ ਹਾਲਤ ‘ਚ ਹਸਪਤਾਲ ਕਰਾਇਆ ਭਰਤੀ


ਬਾਬਾ ਬਕਾਲਾ, 6 ਅਗਸਤ,ਬੋਲੇ ਪੰਜਾਬ ਬਿਊਰੋ :


ਬਾਬਾ ਬਕਾਲਾ ‘ਚ ਇਕ ਨਿਹੰਗ ਵੱਲੋਂ ਨੌਜਵਾਨ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਜਦੋਂ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਤੋਂ ਚਾਹ ਮੰਗੀ ਤਾਂ ਸੇਵਾਦਾਰ ਹੈਪੀ ਸਿੰਘ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਨੌਜਵਾਨ ਦੇ ਹੱਥ ਅਤੇ ਮੋਢੇ ‘ਤੇ ਤਲਵਾਰ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਇਹ ਘਟਨਾ ਪਿੰਡ ਭਿੰਡਰ ਦੇ ਗੁਰਦੁਆਰਾ ਸਾਹਿਬ ਨੇੜੇ ਵਾਪਰੀ।
ਪੀੜਤ ਨਿਸ਼ਾਨ ਸਿੰਘ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ, ਜਦਕਿ ਹਮਲਾਵਰ ਸੇਵਾਦਾਰ ਹੈਪੀ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਖਿਲਚੀਆਂ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *