ਫਰਜੀ ਮੁਕਾਬਲੇ ਦੇ ਕੇਸ ਵਿੱਚ ਸਾਬਕਾ ਡੀਆਈਜੀ ਅਤੇ ਡੀਐਸਪੀ ਨੂੰ ਉਮਰ ਕੈਦ
ਮੋਹਾਲੀ, 6 ਅਗਸਤ, ਬੋਲੇ ਪੰਜਾਬ ਬਿਊਰੋ :
ਮੁਹਾਲੀ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਤਤਕਾਲੀ ਡੀਐਸਪੀ ਸਿਟੀ ਤਰਨਤਾਰਨ (ਸੇਵਾਮੁਕਤ ਡੀਆਈਜੀ) ਦਿਲਬਾਗ ਸਿੰਘ ਨੂੰ ਸੱਤ ਸਾਲ ਦੀ ਕੈਦ ਅਤੇ ਤਤਕਾਲੀ ਐਸਐਚਓ ਪੰਜਾਬ ਪੁਲੀਸ ਗੁਰਬਚਨ ਸਿੰਘ (ਸੇਵਾਮੁਕਤ ਡੀਐਸਪੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸੀਬੀਆਈ ਨੇ ਦੋਵਾਂ ਨੂੰ 31 ਸਾਲ ਪੁਰਾਣੇ ਕਤਲ ਕੇਸ ਵਿੱਚ ਵੀਰਵਾਰ ਨੂੰ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਦੋਵਾਂ ਤੋਂ ਇਲਾਵਾ ਤਤਕਾਲੀ ਏਐਸਆਈ ਅਰਜੁਨ ਸਿੰਘ, ਤਤਕਾਲੀ ਏਐਸਆਈ ਦਵਿੰਦਰ ਸਿੰਘ ਅਤੇ ਤਤਕਾਲੀ ਐਸਆਈ ਬਲਬੀਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ। ਤਿੰਨਾਂ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ ਹੈ।
ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ ਆਈ.ਪੀ.ਸੀ ਦੀ ਧਾਰਾ 302 ਤਹਿਤ ਉਮਰ ਕੈਦ ਅਤੇ 2 ਲੱਖ ਜੁਰਮਾਨਾ, ਧਾਰਾ 364 ਤਹਿਤ 7 ਸਾਲ ਦੀ ਕੈਦ ਅਤੇ 50 ਹਜ਼ਾਰ ਜੁਰਮਾਨੇ, ਧਾਰਾ 201 ਤਹਿਤ ਚਾਰ ਸਾਲ ਦੀ ਕੈਦ ਅਤੇ 50 ਹਜ਼ਾਰ ਜੁਰਮਾਨਾ, ਧਾਰਾ 208 ਤਹਿਤ ਦੋ ਸਾਲ ਦੀ ਕੈਦ ਅਤੇ 25 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।ਇਸੇ ਤਰ੍ਹਾਂ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ ਭਾਰਤੀ ਦੰਡਾਵਲੀ ਦੀ ਧਾਰਾ 364 ਤਹਿਤ 7 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਮ੍ਰਿਤਕ ਗੁਲਸ਼ਨ ਕੁਮਾਰ ਦੇ ਪਰਿਵਾਰ ਨੂੰ ਦੋਸ਼ੀਆਂ ‘ਤੇ ਲਗਾਏ ਗਏ ਜੁਰਮਾਨੇ ਦੀ ਰਾਸ਼ੀ ‘ਚੋਂ 2 ਲੱਖ ਰੁਪਏ ਦਿੱਤੇ ਜਾਣਗੇ।