ਪੰਜਾਬ ਤੋਂ ਚੱਲਣ ਵਾਲੀਆਂ ਦੋ ਰੇਲਗੱਡੀਆਂ ਦੇ ਸਮੇਂ ‘ਚ ਹੋਇਆ ਬਦਲਾਅ

ਚੰਡੀਗੜ੍ਹ ਪੰਜਾਬ

ਪੰਜਾਬ ਤੋਂ ਚੱਲਣ ਵਾਲੀਆਂ ਦੋ ਰੇਲਗੱਡੀਆਂ ਦੇ ਸਮੇਂ ‘ਚ ਹੋਇਆ ਬਦਲਾਅ


ਫ਼ਿਰੋਜ਼ਪੁਰ, 6 ਅਗਸਤ, ਬੋਲੇ ਪੰਜਾਬ ਬਿਊਰੋ :


ਫ਼ਿਰੋਜ਼ਪੁਰ ਤੋਂ ਮੁੰਬਈ ਵਿਚਾਲੇ ਚੱਲਣ ਵਾਲੀ ਸੁਪਰਫਾਸਟ ਪੰਜਾਬ ਮੇਲ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਰਾਤ 9:45 ‘ਤੇ ਚੱਲਣ ਵਾਲੀ ਪੰਜਾਬ ਮੇਲ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਰਾਤ 9:55 ‘ਤੇ ਰਵਾਨਾ ਹੋਵੇਗੀ। ਪਹਿਲਾਂ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਇਸ ਰੇਲਗੱਡੀ ਦਾ ਸਮਾਂ 9:45 ਦਾ ਹੁੰਦਾ ਸੀ ਪਰ ਹੁਣ ਇਸ ਰੇਲਗੱਡੀ ਦਾ ਸਮਾਂ 10 ਮਿੰਟ ਬਦਲ ਦਿੱਤਾ ਗਿਆ ਹੈ।
ਇਹ ਟਰੇਨ ਹੁਣ ਫਰੀਦਕੋਟ ਰੇਲਵੇ ਸਟੇਸ਼ਨ ਤੋਂ 10:22 ‘ਤੇ, ਕੋਟਕਪੂਰਾ ਤੋਂ 10:39 ‘ਤੇ, ਗੰਗਸਰ ਤੋਂ 10:55 ‘ਤੇ, ਬਠਿੰਡਾ ਤੋਂ 11:55 ‘ਤੇ ਰਵਾਨਾ ਹੋਵੇਗੀ ਜਦਕਿ ਵਾਪਸੀ ਦੇ ਸਫਰ ‘ਤੇ ਮੁੰਬਈ ਤੋਂ ਫ਼ਿਰੋਜ਼ਪੁਰ ਆਉਣ ਵਾਲੀ ਇਹ ਰੇਲਗੱਡੀ ਬਠਿੰਡਾ ਵਿਖੇ 10:55 ਵਜੇ ਪਹੁੰਚੇਗੀ। ਜਦੋਂਕਿ ਗੁਨਿਆਣਾ ਦਾ ਸਮਾਂ ਹੁਣ 3:09, ਜੈਤੋ 3:24, ਕੋਟਕਪੂਰਾ 3:40 ਫਰੀਦਕੋਟ 3:37 ਮਿੰਟ ਅਤੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੱਕ ਪਹੁੰਚਣ ਦਾ ਸਮਾਂ 4:55 ਮਿੰਟ ਨਿਰਧਾਰਿਤ ਕੀਤਾ ਗਿਆ ਹੈ।
ਰੇਲਵੇ ਨੇ ਬਠਿੰਡਾ ਤੋਂ ਮੁੰਬਈ ਵਿਚਕਾਰ ਚੱਲਣ ਵਾਲੀ ਇਸ ਰੇਲਗੱਡੀ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਤੋਂ ਧਨਬਾਦ ਵਿਚਕਾਰ ਚੱਲਣ ਵਾਲੀ ਟਰੇਨ ਨੰਬਰ 13308 ਦਾ ਸਮਾਂ ਵੀ ਬਦਲਿਆ ਗਿਆ ਹੈ। ਫ਼ਿਰੋਜ਼ਪੁਰ ਤੋਂ ਸ਼ਾਮ 4:15 ‘ਤੇ ਚੱਲਣ ਵਾਲੀ ਓਆਰ ਰੇਲਗੱਡੀ ਹੁਣ ਸ਼ਾਮ 4:25 ‘ਤੇ, ਮੱਖੂ ਤੋਂ ਸ਼ਾਮ 5:00 ‘ਤੇ, ਲੋਹੀਆਂ ਤੋਂ ਸ਼ਾਮ 5:25 ‘ਤੇ, ਸ਼ਾਹਕੋਟ ਤੋਂ ਸ਼ਾਮ 5:48 ‘ਤੇ, ਨਕੋਦਰ ਤੋਂ 6 ਵਜੇ, ਨੂਰ ਮਹਿਲ ਤੋਂ ਸ਼ਾਮ 6:24 ‘ਤੇ, ਬਿਲਗਾ ਤੋਂ 6:37 ‘ਤੇ,ਫਿਲੌਰ ਤੋਂ 7:08 ‘ਤੇ ਅਤੇ ਲੁਧਿਆਣਾ ਤੋਂ 7:50 ‘ਤੇ ਰਵਾਨਾ ਹੋਵੇਗੀ। ਲੁਧਿਆਣਾ ਅਤੇ ਧਨਬਾਦ ਵਿਚਕਾਰ ਚੱਲਣ ਵਾਲੀ ਇਸ ਟਰੇਨ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Leave a Reply

Your email address will not be published. Required fields are marked *