1 ਸਤੰਬਰ ਨੂੰ ਪਟਿਆਲਾ ਵਿਖੇ ਸੂਬਾਈ ਰੈਲੀ ਦਾ ਐਲਾਨ
ਚੰਡੀਗੜ੍ਹ, 5 ਅਗਸਤ ,ਬੋਲੇ ਪੰਜਾਬ ਬਿਊਰੋ :
ਆਮ ਆਦਮੀ ਕਲੀਨਿਕਾਂ ਵਿੱਚ ਸੇਵਾ ਨਿਭਾਅ ਰਹੇ ਕਲੀਨਿਕ ਅਸਿਸਟੈਂਟ ਯੂਨੀਅਨ ਪੰਜਬ ਦੀ ਮੀਟਿੰਗ ਪ੍ਰਧਾਨ ਜਸਵੀਰ ਕੌਰ ਅਤੇ ਸਕੱਤਰ ਗੁਰਪ੍ਰੀਤ ਕੌਰ ਮੀਤ ਪ੍ਰਧਾਨ ਮਨਜੀਤ ਕੌਰ ਜਲੰਧਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਸੂਬਾ ਸਕਾਇਕ ਪ੍ਰਚਾਰ ਸਕੱਤਰ ਨਿਰਭੈ ਸਿੰਘ ਸ਼ੰਕਰ ਉਚੇਚੇ ਤੌਰ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਬਹੁਤ ਵਾਰ ਮੀਟਿੰਗ ਦੀ ਮੰਗ ਕੀਤੀ ਪਰ ਸਿਹਤ ਮੰਤਰੀ ਵੱਲੋਂ ਸਾਨੂੰ ਹਰ ਵਾਰ ਨਕਾਰਿਆ ਗਿਆ ਜੋ ਕਿ ਬਹੁਤ ਸ਼ਰਮ ਵਾਲੀ ਗੱਲ ਹੈ ਇਹਨਾਂ ਕਲੀਨਿਕਲ ਅਸਿਟੈਂਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਸਾਨੂੰ ਸਮਾਂ ਦੇ ਕੇ ਮੁਕਰ ਗਏ। ਆਮ ਆਦਮੀ ਕਲੀਨਿਕ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਲੀਨਿਕ ਅਸਿਸਟੈਂਟ ਰੱਖੇ ਗਏ ਕਲੀਨਿਕ ਅਸਿਸਟੈਂਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਵਰਕਰਾਂ ਤੋਂ 8 ਤੋ 2 ਵਜੇ ਤੱਕ ਡਿਊਟੀ ਲਈ ਜਾਂਦੀ ਜਿਹੜੀ ਕਿ 11 ਰੁਪਏ ਇੱਕ ਮਰੀਜ਼ ਮਗਰ ਦਿੱਤੇ ਜਾਂਦੇ ਹਨ ਅਤੇ ਹੋਰ ਵਾਧੂ ਕੰਮ ਕਰਵਾਇਆ ਜਾਂਦਾ ਹੈ। ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਹਨਾਂ ਵਰਕਰਾਂ ਨੂੰ ਮਹਿਕਮੇ ਵਿੱਚ ਲੈ ਕੇ ਘੱਟੋ-ਘੱਟ ਉਜਰਤ ਜਾ ਡੀ ਸੀ ਰੇਟ ਦਿੱਤੇ ਜਾਣ ਅਤੇ ਕੁਆਲੀਫਿਕੇਸਨ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ। ਮੀਟਿੰਗ ਦੌਰਾਨ ਸਕੱਤਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਕਲੀਨਿਕ ਅਸਿਸਟੈਂਟ ਨੂੰ ਨਿਗੂਣੀਆਂ ਜਿਹਾ ਇਨਸੈਂਨਟਿਵ ਦੇ ਮਹਿਗਾਈ ਦੇ ਯੁੱਗ ਵਿਚ ਆਪਣੇ ਪਰਿਵਾਰ ਦਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੈ। ਜੇਕਰ ਸਰਕਾਰ ਵਲੋਂ ਇਹਨਾਂ ਵਰਕਰਾਂ ਦਾ ਕੋਈ ਹੱਲ ਨਾ ਕੀਤਾ ਤਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਕੇ 1 ਸਤੰਬਰ ਨੂੰ ਪਟਿਆਲਾ ਦੀ ਧਰਤੀ ਤੇ ਵੱਡੇ ਪੱਧਰ ਤੇ ਧਰਨਾ ਅਤੇ ਰੈਲੀ ਕੀਤੀ ਜਾਵੇਗੀ। ਮੀਟਿੰਗ ਵਿੱਚ ਵੱਖ ਵੱਖ ਜ਼ਿਿਲ੍ਹਆਂ ਵਿਚੋਂ ਕਲਿਿਨਕ ਅਸਿਸਟੈਂਟ ਪਹੁੰਚੇ ਸੁਨੀਤਾ ਹੁਸ਼ਿਆਰਪੁਰ, ਸ਼ਮਸ਼ੇਰ ਕੌਰ ਪਟਿਆਲਾ, ਸੁਖਪ੍ਰੀਤ ਕੌਰ ਸੰਗਰੂਰ, ਹਰਵਿੰਦਰ ਕੌਰ ਲੁਧਿਆਣਾ, ਸੰਦੀਪ ਕੌਰ, ਸਰਬਜੀਤ ਕੌਰ ਬਠਿੰਡਾ, ਰਾਜਦੀਪ ਕੌਰ, ਰੁਕਨਦੀਨ ਬਰਨਾਲਾ, ਜਸਪ੍ਰੀਤ ਕੌਰ ਮਲੇਰਕੋਟਲਾ, ਲਖਵੀਰ ਕੌਰ, ਕੰਨਵਰਜੀਤ ਫਿਰੌਜਪੁਰ, ਅਲਕਾ ਸ਼ਰਮਾ ਗੁਰਦਾਸਪੁਰ, ਮੋਨਿਕਾ ਜ਼ੀਰਕਪੁਰ, ਸਰਬਜੀਤ ਕੌਰ ਮੋਹਾਲੀ, ਵੀਰਪਾਲ ਕੌਰ, ਜਗਦੀਪ ਕੌਰ ਮੋਗਾ, ਸਿਮਰਜੀਤ ਕੌਰ, ਬਲਜੀਤ ਕੌਰ, ਕੁਲਵਿੰਦਰ ਕੌਰ, ਛਿੰਦਰਪਾਲ ਕੌਰ, ਮਨਦੀਪ ਕੌਰ, ਸੁਮਨ ਦੱਤਾ, ਪਾਇਲ, ਪੂਨਮ ਕੌਰ, ਬਲਵਿੰਦਰ ਕੌਰ, ਰੁਪਿਦਰਜੀਤ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਨੀਟੂ ਸਿਖਾਂ ਅਤੇ ਹੋਰ ਬਹੁਤ ਸਾਰੀਆਂ ਕਲਿਿਨਕ ਅਸਿਸਟੈਂਟ ਪਹੰਚੇ ਹੋਏ ਸਨ। ਪ੍ਰਧਾਨ ਮਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਕੋਈ ਪ੍ਰਸੂਤਾ ਛੁੱਟੀ ਨਹੀਂ ਮਿਲਦੀ, ਹਰ ਛੁਟੀ ਦੀ ਤਨਖਾਹ ਨਾਲ ਕੱਟ ਲਈ ਜਾਈ। ਉਹਨਾਂ ਨੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਆਇਆ ਕਲਿਿਨਕ ਅਸਿਸਟੈਂਟ ਦਾ ਧੰਨਵਾਦ ਕਰਦਿਆਂ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ।