ਪੁਲਿਸ ਰੇਡ ਦੌਰਾਨ ਨੌਜਵਾਨ ਨੇ ਤੀਜੀ ਮੰਜਿਲ ਤੋਂ ਮਾਰੀ ਛਾਲ਼, ਮੌਕੇ ‘ਤੇ ਹੋਈ ਮੌਤ

ਚੰਡੀਗੜ੍ਹ ਪੰਜਾਬ

ਪੁਲਿਸ ਰੇਡ ਦੌਰਾਨ ਨੌਜਵਾਨ ਨੇ ਤੀਜੀ ਮੰਜਿਲ ਤੋਂ ਮਾਰੀ ਛਾਲ਼, ਮੌਕੇ ‘ਤੇ ਹੋਈ ਮੌਤ


ਜਲੰਧਰ, 5 ਅਗਸਤ, ਬੋਲੇ ਪੰਜਾਬ ਬਿਊਰੋ :


ਜਲੰਧਰ ਦੇ ਕਿਸ਼ਨਪੁਰਾ ‘ਚ ਪੈਂਦੇ ਪਿੰਡ ਢੱਕੀਆ ਵਿੱਚ ਸਵੇਰੇ ਪੁਲਿਸ ਰੇਡ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੁਲਿਸ ਕਾਰਵਾਈ ਦੌਰਾਨ ਇੱਕ ਨੌਜਵਾਨ ਨੇ ਮਕਾਨ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲੱਖੂ (32) ਵਜੋਂ ਹੋਈ ਹੈ।
ਧਾਣਕੀਆ ਇਲਾਕੇ ਦੇ ਰਹਿਣ ਵਾਲੇ ਰਾਹੁਲ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਪਰਿਵਾਰ ਨਾਲ ਘਰ ‘ਚ ਸੁੱਤਾ ਪਿਆ ਸੀ ਕਿ ਜ਼ਮੀਨ ‘ਤੇ ਡਿੱਗਣ ਦੀ ਜ਼ੋਰਦਾਰ ਆਵਾਜ਼ ਆਈ। ਜਦੋਂ ਉਹ ਪਰਿਵਾਰ ਸਮੇਤ ਘਰੋਂ ਬਾਹਰ ਨਿਕਲਿਆ ਤਾਂ ਨੌਜਵਾਨ ਦੀ ਲਾਸ਼ ਗਲੀ ਵਿਚ ਪਈ ਸੀ। ਕੁਝ ਹੀ ਮਿੰਟਾਂ ਬਾਅਦ ਪੁਲਿਸ ਮੁਲਾਜ਼ਮ ਪਹੁੰਚੇ ਤਾਂ ਪਤਾ ਲੱਗਾ ਕਿ ਪੁਲਿਸ ਨੇ ਇਲਾਕੇ ‘ਚ ਨਸ਼ਿਆਂ ਵਿਰੁੱਧ ਰੇਡ ਕੀਤੀ ਹੈ।
ਪੁਲਿਸ ਦੇ ਡਰੋਂ ਲੱਖੂ ਪਿਛਲੀ ਗਲੀ ‘ਚ ਇਕ ਘਰ ਦੀ ਕੰਧ ਟੱਪ ਕੇ ਆਪਣੇ ਘਰ ਦੀ ਛੱਤ ‘ਤੇ ਆ ਗਿਆ। ਦਰਵਾਜ਼ਾ ਛੱਤ ‘ਤੇ ਹੋਣ ਕਾਰਨ ਉਸ ਨੂੰ ਭੱਜਣ ਦਾ ਕੋਈ ਰਸਤਾ ਨਹੀਂ ਮਿਲਿਆ। ਗਲੀ ਦੇ ਸਾਹਮਣੇ ਵਾਲੇ ਘਰ ਵਿਚੋਂ ਭੱਜਣ ਦੀ ਕੋਸ਼ਿਸ਼ ਵਿਚ ਉਸ ਨੇ ਤੀਜੀ ਮੰਜ਼ਿਲ ਤੋਂ ਹੀ ਛਾਲ ਮਾਰ ਦਿੱਤੀ ਅਤੇ ਉਸ ਦਾ ਸਿਰ ਜ਼ਮੀਨ ‘ਤੇ ਵੱਜਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *