ਜਗਤ ਪੰਜਾਬੀ ਸਭਾ, ਕੈਨੇਡਾ ਭਾਰਤ ‘ਚ ਕਾਨਫਰੰਸਾਂ, ਵਰਕਸ਼ਾਪਾਂ ਤੇ ਸੈਮੀਨਾਰ ਕਰਵਾਏਗੀ

Uncategorized

ਦਸੰਬਰ 2024 ਤੋਂ ਫਰਵਰੀ 2025 ਦੌਰਾਨ ਹੋਏਗਾ ਵਿਦਿਅਕ ਪਸਾਰਾ: ਅਜੈਬ ਸਿੰਘ ਚੱਠਾ



ਕੈਨੇਡਾ, 4 ਅਗਸਤ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) :

  ਜਗਤ ਪੰਜਾਬੀ ਸਭਾ ਦਸੰਬਰ 2024 ਤੋਂ ਫਰਵਰੀ 2025 ਦੌਰਾਨ ਸੈਂਟਰਲ ਯੂਨੀਵਰਸਿਟੀ ਬਠਿੰਡਾ, ਜੰਮੂ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, 

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਤੇ ਵਰਲਡ ਪੰਜਾਬੀ ਸੈਂਟਰ ਪਟਿਆਲਾ ਵਿਚ ਸੈਮੀਨਾਰ, ਵਰਕਸ਼ਾਪਾਂ ਤੇ ਕਾਨਫਰੰਸਾਂ ਆਯੋਯਤ ਕਰ ਰਹੀ ਹੈ ।
ਇਹ ਸੂਚਨਾ ਸਾਂਝੀ ਕਰਦਿਆਂ ਡਾਕਟਰ ਸਤਨਾਮ ਸਿੰਘ ਜੱਸਲ, ਕੋਆਰਡੀਨੇਟਰ, ਜਗਤ ਪੰਜਾਬੀ ਸਭਾ ਨੇ ਦੱਸਿਆ ਕਿ ਇਹ ਇਤਿਹਾਸਕ ਫੈਸਲਾ ਜਗਤ ਪੰਜਾਬੀ ਸਭਾ ਦੀ ਪ੍ਰਬੰਧਕੀ ਟੀਮ ਨੇ ਬਰੈਂਮਪਟਨ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਜਿਸ ਵਿਚ ਅਜੈਬ ਸਿੰਘ ਚੱਠਾ ਚੇਅਰਮੈਨ, ਡਾਕਟਰ ਜਸਵਿੰਦਰ ਸਿੰਘ, ਵਾਈਸ ਚਾਂਸਲਰ, ਮੁਖ ਸਲਾਹਕਾਰ , ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਕੁਲਵਿੰਦਰ ਸਿੰਘ ਥਿਆੜਾ ਪ੍ਰਧਾਨ ਇੰਡੀਆ , ਪ੍ਰਿੰਸੀਪਲ ਹਰਕੀਰਤ ਕੌਰ ਪ੍ਰਧਾਨ ਪੰਜਾਬ , ਹਰਦੇਵ ਚੌਹਾਨ , ਮੀਡੀਆ ਡਾਇਰੈਕਟਰ , ਅਰਵਿੰਦਰ ਢਿਲੋਂ, ਦਲਜੀਤ ਕੌਰ ਸੰਧੂ , ਗੁਰਵੀਰ ਸਿੰਘ ਸਰੋਦ, ਆਸ਼ਾ ਰਾਣੀ ਲੁਧਿਆਣਾ, ਡਾਕਟਰ ਸ਼ਾਲਿਨੀ ਦੱਤਾ, ਪ੍ਰਿੰਸੀਪਲ ਕੰਵਲਜੀਤ ਕੌਰ ਬਾਜਵਾ, ਡਾਕਟਰ ਸੰਤੋਖ ਸਿੰਘ ਸੰਧੂ, ਪ੍ਰਧਾਨ ਓ. ਐਫ. ਸੀ., ਡਾਕਟਰ ਸਤਿੰਦਰ ਕੌਰ ਕਾਹਲੋਂ, ਡਾਕਟਰ ਮਨਪ੍ਰੀਤ ਕੌਰ ਤੇ ਨਿਰਮਲ ਸਿੰਘ ਸਾਧਾਵਾਲੀਆ ਨੇ ਹਿਸਾ ਲਿਆ।
ਭਾਸ਼ਣ ਕਲਾ, ਨੈਤਿਕਤਾ , ਕਾਮਯਾਬ ਜ਼ਿੰਦਗੀ ਜਿਉਣ ਦੇ ਹੁਨਰ , ਪੰਜਾਬੀ ਭਾਸ਼ਾ ਲਈ ਪੜ੍ਹਣ ਰੁਚੀਆਂ ਵਾਲੇ ਮਾਹੌਲ ਦੀ ਸਿਰਜਣਾ, ਤਕਨੀਕੀ, ਵਿਗਿਆਨਕ, ਮੈਡੀਕਲ, ਵਿਉਪਾਰਕ ਤੇ ਆਈ ਟੀ ਆਦਿ ਖੇਤਰਾਂ ‘ਚ ਉੱਚੇਰੀ ਸਿੱਖਿਆ ਲਈ ਪੰਜਾਬੀ ਭਾਸ਼ਾ ਵਿੱਚ ਸਮੱਗਰੀ ਉਪਲੱਬਧ ਕਰਵਾਉਣ ਸੰਬੰਧੀ ਉਪਰਾਲੇ ਕਰਨ ਵਰਗੇ ਵਿਸ਼ੇ ਸਮਾਗਮਾਂ ਦੇ ਮੁੱਖ ਵਿਸ਼ੇ ਹੋਣਗੇ ।

 ਸਰਦਾਰ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਕੁਝ ਸਕੂਲਾਂ ਤੇ ਕਾਲਜਾਂ ਦੇ ਪ੍ਰਬੰਧਕਾਂ ਨਾਲ ਇਹ ਸਮਾਗਮ ਕਰਨ ਲਈ ਸੰਪਰਕ ਸਥਾਪਤ ਹੋ ਚੁੱਕਾ ਹੈ । ਉਨਾਂਨੇ ਇਹਨਾਂ ਵਿਸ਼ਿਆਂ ਨੂੰ ਸਮੇ ਦੀ ਜਰੂਰਤ ਦੱਸਦਿਆਂ ਆਪਣੇ ਸਕੂਲਾਂ , ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਇਹ ਸਮਾਗਮ ਕਰਾਉਣ ਲਈ ਸਹਿਮਤੀ ਦਿਤੀ ਹੈ । ਜਲਦੀ ਹੀ ਇਹਨਾਂ ਸਮਾਗਮਾਂ ਦੀ ਰੂਪਰੇਖਾ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਆਪਣੀ ਸੰਸਥਾ ਵਿੱਚ ਇਹ ਸਮਾਗਮ ਕਰਵਾਉਣ ਦੇ ਚਾਹਵਾਨ ਪ੍ਰਬੰਧਕ ਡਾਕਟਰ ਸਤਨਾਮ ਸਿੰਘ ਜੱਸਲ ਨਾਲ +91 94172 25942 'ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *