ਮਿੱਤਰਤਾ ਦਿਵਸ ਮੌਕੇ ਕਲੱਬ ਵੱਲੋਂ 300 ਪੌਦੇ ਵੰਡੇ ਗਏ, ਵਿਕਰਮ ਕਲੋਨੀ ਅਤੇ ਚਿਲਡਰਨ ਪਾਰਕ ਵਿੱਚ ਪੌਦੇ ਵੀ ਲਗਾਏ,2024 ਪੌਦੇ ਲਗਾਉਣ ਦਾ ਮਿਸ਼ਨ: ਪ੍ਰਧਾਨ ਵਿਮਲ ਜੈਨ
ਰਾਜਪੁਰਾ 4 ਅਗਸਤ,ਬੋਲੇ ਪੰਜਾਬ ਬਿਊਰੋ :
ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਪ੍ਰਧਾਨ ਵਿਮਲ ਜੈਨ ਅਤੇ ਸਕੱਤਰ ਲਲਿਤ ਕੁਮਾਰ ਦੀ ਸਾਂਝੀ ਅਗਵਾਈ ਹੇਠ ਸ਼ੈਸ਼ਨ 2024-25 ਦੇ ਵਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਐਡਵੋਕੇਟ ਸੰਜੇ ਬੱਗਾ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਵਣ ਮਹਾਂਉਤਸਵ ਲਈ ਯੋਗ ਮੌਸਮ ਹੋਣ ਕਾਰਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਮਿਸ਼ਨ 2024 ਦੀ ਸ਼ੁਰੂਆਤ ਵਿਕਰਮ ਕਲੋਨੀ ਅਤੇ ਚਿਲਡਰਨ ਪਾਰਕ ਵਿੱਚ ਪੌਦੇ ਲਗਾ ਕੇ ਕੀਤੀ ਗਈ। ਸਾਲ 2024 ਵਿੱਚ ਸ਼ਹਿਰਾਂ ਅਤੇ ਪਿੰਡਾਂ ਦੇ ਵੱਖ ਵੱਖ ਸਰਵਜਨਿਕ ਸਥਾਨਾਂ ਤੇ 2024 ਪੌਦੇ ਲਗਵਾਏ ਜਾਣਗੇ। ਇਸ ਲਈ ਪ੍ਰੋਜੈਕਟ ਚੇਅਰਮੈਨ ਸ੍ਰੀ ਬੱਗਾ ਨੇ ਹਰੇਕ ਮੈਂਬਰ ਨੂੰ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰ ਦੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ‘ਤੇ ਕੁਝ ਫੁੱਲਾਂ ਦੇ, ਫਲਾਂ ਦੇ ਅਤੇ ਛਾਂਦਾਰ ਪੌਦੇ ਲਗਾਉਣ ਦੀ ਅਪੀਲ ਕੀਤੀ। ਰੋਟੇਰੀਅਨ ਵਿਮਲ ਜੈਨ ਨੇ ਇਸ ਮੌਕੇ ਮਿੱਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਵੱਧ ਤੋਂ ਵੱਧ ਨੇਕ ਹੱਥ ਨੂੰ ਮਿਲ ਕੇ ਕਾਰਜ ਕਰਦੇ ਹਨ। ਇਸ ਨਾਲ ਲੋੜਵੰਦਾਂ ਦੀ ਮਦਦ ਵੀ ਹੁੰਦੀ ਹੈ ਅਤੇ ਸਮਾਜ ਵਿੱਚ ਚੰਗਾ ਸੁਨੇਹਾ ਵੀ ਜਾਂਦਾ ਹੈ। ਇਸ ਮੌਕੇ ਕਲੱਬ ਚੇਅਰਮੈਨ ਰੋਟੇਰੀਅਨ ਸੰਜੀਵ ਮਿੱਤਲ, ਜਿਤੇਨ ਸਚਦੇਵਾ ਕਲੱਬ ਪੀਆਰਓ, ਰਾਜਿੰਦਰ ਸਿੰਘ ਚਾਨੀ, ਪਵਨ ਪਿੰਕਾ ਮਿਉਂਸੀਪਲ ਕੌਂਸਲਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਕੱਤਰ ਲਲਿਤ ਕੁਮਾਰ ਨੇ ਸਮੂਹ ਮੈਂਬਰਾਂ ਨੂੰ ਜ਼ਿਲ੍ਹਾ ਅਵਾਰਡਾਂ ਵਿੱਚ ਕਲੱਬ ਨੂੰ ਮਿਲੇ ਸਨਮਾਨਾਂ ਲਈ ਵਧਾਈ ਦਿੱਤੀ। ਇਸ ਮੌਕੇ ਸੁਦੇਸ਼ ਅਰੋੜਾ, ਪੰਕਜ ਮਿੱਤਲ, ਰਾਜੇਸ਼ ਨੰਦਾ, ਲਾਲ ਚੰਦ ਮਿੱਤਲ, ਰਿਪਨ ਸਿੰਗਲਾ, ਡਾ. ਸੰਦੀਪ ਸਿੱਕਾ, ਅਜੇ ਅਗਰਵਾਲ, ਰਾਜੀਵ ਮਲਹੋਤਰਾ ਅਤੇੋ ਹੋਰ ਮੈਂਬਰ ਹਾਜਰ ਸਨ।