ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ‘ਚ ਹਾਦਸਾ, ਸੇਵਾਦਾਰ ਕੜਾਹੇ ‘ਚ ਡਿੱਗ ਕੇ 70 ਫੀਸਦੀ ਝੁਲ਼ਸਿਆ

ਚੰਡੀਗੜ੍ਹ ਪੰਜਾਬ

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ‘ਚ ਹਾਦਸਾ, ਸੇਵਾਦਾਰ ਕੜਾਹੇ ‘ਚ ਡਿੱਗ ਕੇ 70 ਫੀਸਦੀ ਝੁਲ਼ਸਿਆ

ਅੰਮ੍ਰਿਤਸਰ, 3 ਅਗਸਤ, ਬੋਲੇ ਪੰਜਾਬ ਬਿਉਰੋ

ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਸੇਵਾਦਾਰ ਲੰਗਰ ਹਾਲ ‘ਚ ਸੇਵਾ ਕਰਦਿਆਂ ਕੜਾਹੇ ‘ਚ ਡਿੱਗ ਗਿਆ।ਉਹ 70 ਫੀਸਦੀ ਝੁਲ਼ਸ ਗਿਆ ਤੇ ਹਸਪਤਾਲ ‘ਚ ਜੇਰੇ ਇਲਾਜ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਰਧਾਲੂ ਬਲਬੀਰ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਇੱਥੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਚਲਾ ਗਿਆ।ਲੰਗਰ ਹਾਲ ਵਿੱਚ ਜਦੋਂ ਉਹ ਸੇਵਾ ਕਰ ਰਿਹਾ ਸੀ ਤਾਂ ਪੈਰ ਤਿਲਕਣ ਕਰਕੇ ਉਹ ਕੜਾਹੇ ਵਿੱਚ ਡਿੱਗ ਪਿਆ। ਜਿਸ ਦੇ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖ਼ਮੀ ਦੱਸਿਆ ਫਿਲਹਾਲ ਅਜੇ ਉਹ ਖ਼ਤਰੇ ਤੋਂ ਬਾਹਰ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।