ਘਰੇਲੂ ਝਗੜੇ ਤੋਂ ਬਾਅਦ ਵਪਾਰੀ ਨੇ ਮਾਰੀ ਖੁਦ ਨੂੰ ਗੋਲ਼ੀ
ਜਲੰਧਰ, 3 ਅਗਸਤ, ਬੋਲੇ ਪੰਜਾਬ ਬਿਊਰੋ :
ਜਲੰਧਰ ਦੇ ਪਾਸ਼ ਇਲਾਕੇ ਜਵਾਹਰ ਨਗਰ ‘ਚ ਇਕ ਵਪਾਰੀ ਨੇ ਆਪਣੇ ਘਰ ‘ਚ ਲੜਾਈ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਘਟਨਾ ਜਵਾਹਰ ਨਗਰ ਕੋਠੀ ਨੰਬਰ 40 ਦੀ ਹੈ। ਜ਼ਖ਼ਮੀ ਵਪਾਰੀ ਦੀ ਰੌਣਕ ਮੰਡੀ ਵਿੱਚ ਦੁਕਾਨ ਹੈ। ਘਟਨਾ ਤੋਂ ਬਾਅਦ ਕਾਰੋਬਾਰੀ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 5 ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ 5 ਦੇ ਇੰਚਾਰਜ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਜ਼ਖਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਵਿਅਕਤੀ ਦੀ ਪਛਾਣ 44 ਸਾਲਾ ਮਾਨਵ ਖੁਰਾਣਾ ਵਜੋਂ ਹੋਈ ਹੈ।
ਏਪੀਜੇ ਸਕੂਲ ਵਿੱਚ ਪੜ੍ਹਿਆ ਮਾਨਵ ਖੁਰਾਣਾ ਰੌਣਕ ਬਜ਼ਾਰ ਵਿੱਚ ਸਥਿਤ ਚੀਪ ਕਾਰਨਰ ਦਾ ਮਾਲਕ ਹੈ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ। ਸੂਤਰਾਂ ਮੁਤਾਬਕ ਮਾਨਵ ਦਾ ਆਪਣੇ ਪਿਤਾ ਨਾਲ ਕਾਫੀ ਝਗੜਾ ਰਹਿੰਦਾ ਸੀ ਅਤੇ ਸ਼ਨੀਵਾਰ ਸਵੇਰੇ ਵੀ ਉਸ ਦੀ ਆਪਣੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਹੀ ਮਾਨਵ ਨੇ ਘਰ ‘ਚ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮਾਨਵ ਦੇ ਬਿਆਨਾਂ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।