ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ

ਸਾਹਿਤ ਚੰਡੀਗੜ੍ਹ ਪੰਜਾਬ

ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ

ਚੰਡੀਗੜ੍ਹ, 3 ਅਗਸਤ ,ਬੋਲੇ ਪੰਜਾਬ ਬਿਊਰੋ :



ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ” ਗੁਰਮਤਿ ਚਿੰਤਨ, ਇਕ ਸੰਕਲਪਾਤਮਿਕ ਅਧਿਐਨ ” ਨੂੰ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ  ਵਿਖੇ ਲੋਕ-ਅਰਪਣ ਕੀਤਾ ਗਿਆ।ਡਾ, ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ, ਡਾ, ਸ਼ਿੰਦਰਪਾਲ ਸਿੰਘ ਜੀ ਸਮਾਗਮ ਦੇ ਪ੍ਰਧਾਨ ਅਤੇ ਡਾ, ਅਵਤਾਰ ਸਿੰਘ ਪਤੰਗ ਵਿਸ਼ੇਸ਼ ਮਹਿਮਾਨ ਸਨ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਲੇਖਕ ਧੀਮਾਨ ਜੀ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਸਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਇਸ ਕਿਤਾਬ ਬਾਰੇ ਦੱਸਿਆ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਪਿੰਜੌਰ ਤੋਂ ਆਏ ਗੁਰਦਾਸ ਸਿੰਘ ਦਾਸ ਨੇ ਤੂੰਬੀ ਨਾਲ ਇਕ ਸ਼ਬਦ ਸੁਣਾਇਆ।

ਇਸ ਤੋਂ ਬਾਦ ਪ੍ਰਧਾਨਗੀ ਮੰਡਲ ਨੇ ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਨਿਭਾਈ।ਪੇਪਰ ਪੜ੍ਹਦਿਆਂ ਸ੍ਰੀਮਤੀ ਕਿਰਨ ਬੇਦੀ ਨੇ ਕਿਹਾ ਕਿ ਇਹ ਕਿਤਾਬ ਜਿੰਦਗੀ ਨੂੰ ਸੇਧ ਦੇਣ ਵਾਲੀ ਹੈ।ਸਰਲ ਭਾਸ਼ਾ ਅਤੇ ਰਵਾਨਗੀ ਵਿਚ ਲਿਖੀ ਹੋਈ ਇਹ ਕਿਤਾਬ ਨੌ-ਜਵਾਨ ਬੱਚਿਆਂ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ।ਲੇਖਕ ਨੇ ਕਿਹਾ ਕਿ ਉਹਨਾਂ ਦਾ ਮਕਸਦ ਸੀ ਕਿ ਮਾਨਵਤਾ ਲਈ ਕੁਝ ਚੰਗਾ ਕੀਤਾ ਜਾਵੇ।ਡਾ. ਪਤੰਗ ਜੀ ਨੇ ਕਿਹਾ ਕਿ ਸ਼ਬਦ ਗੁਰੂ ਹੀ ਸਥਾਈ ਰਹਿ ਸਕਦਾ ਹੈ।ਡਾ. ਦੀਪਕ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਇਹ ਕਿਤਾਬ ਪੜ੍ਹ ਕੇ ਉਹਨਾਂ ਦੇ ਜੀਵਨ ਵਿਚ ਤਬਦੀਲੀ ਆਈ ਹੈ।ਡਾ. ਸ਼ਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਬਹੁਤ ਸਾਰੇ ਪੰਨੇ ਛੱਡਣੇ ਪਏ ਤਾਂ ਜੋ ਕੋਈ ਧਾਰਮਿਕ ਸੰਸਥਾ ਨੁਕਤਾਚੀਨੀ ਨਾ ਕਰ ਸਕੇ।ਅਨਪੜ੍ਹ ਅਤੇ ਅੱਧਪੜ੍ਹ ਲੋਕਾਂ ਨੇ ਧਰਮ ਦਾ ਨੁਕਸਾਨ ਵੱਧ ਕੀਤਾ ਹੈ।ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ,ਰਾਜਵਿੰਦਰ ਸਿੰਘ ਗੱਡੂ ਅਤੇ ਹਰਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ।ਤਰਸੇਮ ਰਾਜ, ਮਲਕੀਤ ਨਾਗਰਾ ਨੇ ਧਾਰਮਿਕ ਗੀਤ ਸੁਣਾਏ।ਦਵਿੰਦਰ ਕੌਰ ਢਿਲੋਂ ਨੇ ਮੰਚ ਸੰਚਾਲਨ ਬਹੁਤ ਵਧੀਆ ਢੰਗ ਨਾਲ ਕੀਤਾ।ਅਖੀਰ ਵਿਚ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਵਿਦਵਾਨ ਸੱਜਣਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਭਰਪੂਰ ਸਿੰਘ,ਮਹਿੰਦਰ ਸਿੰਘ ਧਾਲੀਵਾਲ,ਦਰਸ਼ਨ ਸਿੰਘ ਸਿੱਧੂ,ਲਾਭ ਸਿੰਘ ਲਹਿਲੀ,ਕਾ:ਜੋਗਾ ਸਿੰਘ, ਸਿਮਰਜੀਤ ਗਰੇਵਾਲ, ਦਰਸ਼ਨ ਤਿਊਣਾ,ਅਜਾਇਬ
ਔਜਲਾ,ਅਮਰਜੀਤ ਬਠਲਾਣਾ,ਵਰਿੰਦਰ ਚੱਠਾ,ਖੁਸ਼ੀ ਰਾਮ,ਸੁਰਜੀਤ ਸਿੰਘ ਧੀਰ,ਭੁਪਿੰਦਰ ਕੌਰ ਧੀਮਾਨ,ਪੰਕਜ ਧੀਮਾਨ,ਜਰਨੈਲ ਸਿੰਘ, ਸੁਰਿੰਦਰ ਕੌਰ,ਸਰਦਾਰਾ ਸਿੰਘ ਧੀਮਾਨ,ਭਗਤ ਰਾਮ,ਚਿੰਤੋ ਦੇਵੀ,ਹਰਭਜਨ ਕੌਰ ਢਿੱਲੋਂ,ਸੋਹਣ ਸਿੰਘ ਬੈਨੀਪਾਲ, ਪਰਲਾਦ ਸਿੰਘ, ਗੁਲਾਬ ਸਿੰਘ, ਭੁਪਿੰਦਰ ਸਿੰਘ ਭਾਗੋਮਾਜਰੀਆ,ਅਮਰ ਸਿੰਘ, ਪਰੇਮ ਕੌਰ, ਮੰਦਰ ਗਿੱਲ, ਗਗਨਦੀਪ ਸਿੰਘ, ਬਲਜਿੰਦਰ ਕੌਰ ਸ਼ੇਰਗਿੱਲ, ਪਾਲ ਅਜਨਬੀ,ਮਦਨ ਲਾਲ ਧੀਮਾਨ,ਹਰਦੀਪ ਕੌਰ, ਚਰਨਜੀਤ ਕੌਰ ਬਾਠ, ਦਰਸ਼ਨ ਸਿੰਘ, ਨਾਇਸਾ,ਕਮਲਜੀਤ ਕੌਰ, ਗੁਰਮੇਲ ਸਿੰਘ ਮੌਜੌਵਾਲ, ਪਰਮਜੀਤ ਮਾਨ,ਪ੍ਰੋ: ਗੁਰਦੇਵ ਸਿੰਘ ਗਿੱਲ, ਡਾ,ਹਰਬੰਸ ਕੌਰ ਗਿੱਲ, ਕੇਵਲਜੀਤ ਸਿੰਘ ਕੇਵਲ ਹਾਜ਼ਰ ਸਨ। 

Leave a Reply

Your email address will not be published. Required fields are marked *