13 ਸਾਲਾ ਬੱਚਾ ਸ਼ੱਕੀ ਹਾਲਾਤ ਵਿੱਚ ਲਾਪਤਾ, ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲੇ

ਚੰਡੀਗੜ੍ਹ ਪੰਜਾਬ

13 ਸਾਲਾ ਬੱਚਾ ਸ਼ੱਕੀ ਹਾਲਾਤ ਵਿੱਚ ਲਾਪਤਾ, ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲੇ


ਨੰਗਲ, 2 ਅਗਸਤ,ਬੋਲੇ ਪੰਜਾਬ ਬਿਊਰੋ :


ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ ਇੱਕ 13 ਸਾਲ ਦਾ ਬੱਚਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਬੀਤੀ ਸ਼ਾਮ ਲਗਭਗ 7 ਵਜੇ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਕਿ ਮੈਂ ਹੁਣੇ ਘਰ ਆਇਆ। ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਾ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋ ਗਈ ਤੇ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ‘ਤੇ ਯਤਨ ਕਰਨ ਲੱਗੇ। ਇਸ ਦੌਰਾਨ ਬੱਚੇ ਦੀਆਂ ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲਣ ਕਾਰਨ ਘਰਦਿਆਂ ਦੀ ਚਿੰਤਾ ਵੱਧ ਗਈ ਹੈ। ਇਸ ਸਬੰਧੀ ਜਾਣਕਾਰੀ ਨੰਗਲ ਪੁਲਿਸ ਅਤੇ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।