ਨਸ਼ਾ ਤਸਕਰ ਦੀ 8 ਕਰੋੜ 42 ਲੱਖ ਰੁਪਏ ਦੀ ਜਾਇਦਾਦ ਅਟੈਚ

ਚੰਡੀਗੜ੍ਹ ਪੰਜਾਬ

ਨਸ਼ਾ ਤਸਕਰ ਦੀ 8 ਕਰੋੜ 42 ਲੱਖ ਰੁਪਏ ਦੀ ਜਾਇਦਾਦ ਅਟੈਚ


ਲੁਧਿਆਣਾ, 1 ਅਗਸਤ,ਬੋਲੇ ਪੰਜਾਬ ਬਿਊਰੋ :


ਪੁਲਸ ਵਲੋਂ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਇਸ ਮਾਮਲੇ ‘ਚ ਨਸ਼ਾ ਤਸਕਰ ਦੀ 8 ਕਰੋੜ 42 ਲੱਖ ਰੁਪਏ ਦੀ ਜਾਇਦਾਦ ਫਰੀਜ ਕਰ ਲਈ ਹੈ। ਇੱਥੇ ਦੱਸ ਦੇਈਏ ਕਿ ਉਕਤ ਨਸ਼ਾ ਤਸਕਰ ਅੰਮ੍ਰਿਤਰਾਜ ਸਿੰਘ ਖਿਲਾਫ ਥਾਣਾ ਲਾਡੋਵਾਲ ‘ਚ ਮਾਮਲਾ ਦਰਜ ਕੀਤਾ ਗਿਆ ਸੀ।
ਮੁਲਜ਼ਮ ਕੋਲੋਂ 260 ਗ੍ਰਾਮ ਹੈਰੋਇਨ, 32 ਬੋਰ ਦਾ ਰਿਵਾਲਵਰ, ਕਾਰਤੂਸ ਅਤੇ ਇੱਕ ਫਾਰਚੂਨਰ ਬਰਾਮਦ ਕੀਤੀ ਗਈ ਸੀ। ਇਸ ਨਸ਼ਾ ਤਸਕਰ ਵੱਲੋਂ ਬਣਾਈ ਗਈ ਸਾਰੀ ਜਾਇਦਾਦ ਅਟੈਚ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੋਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਵੀ ਅਟੈਚ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *