ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਥਾਂਵਾਂ ‘ਤੇ ਬੱਦਲ ਫਟਣ ਕਾਰਨ 40 ਲੋਕ ਲਾਪਤਾ, ਵਿੱਦਿਅਕ ਅਦਾਰੇ ਬੰਦ

ਚੰਡੀਗੜ੍ਹ ਨੈਸ਼ਨਲ ਪੰਜਾਬ

ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਥਾਂਵਾਂ ‘ਤੇ ਬੱਦਲ ਫਟਣ ਕਾਰਨ 40 ਲੋਕ ਲਾਪਤਾ, ਵਿੱਦਿਅਕ ਅਦਾਰੇ ਬੰਦ


ਕੁਲੂ, 1 ਅਗਸਤ,ਬੋਲੇ ਪੰਜਾਬ ਬਿਊਰੋ :


ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਤਬਾਹੀ ਮਚਾਈ ਹੈ। ਕੁੱਲੂ ਦੇ ਨਿਰਮੰਡ ਬਲਾਕ, ਕੁੱਲੂ ਦੇ ਮਲਾਨਾ ਅਤੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟ ਗਏ। ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਕਈ ਘਰਾਂ, ਸਕੂਲਾਂ ਅਤੇ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ। ਤਿੰਨੋਂ ਥਾਵਾਂ ‘ਤੇ ਕਰੀਬ 40 ਲੋਕ ਲਾਪਤਾ ਹੋ ਗਏ ਹਨ। ਮੰਡੀ ਵਿੱਚੋਂ ਇੱਕ ਲਾਸ਼ ਮਿਲੀ ਹੈ। ਇੱਥੇ 35 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਬੱਦਲ ਫਟਣ ਦੀ ਘਟਨਾ ਤੋਂ ਬਾਅਦ ਅੱਜ ਮੰਡੀ ਇਲਾਕੇ ਦੇ ਸਾਰੇ ਸਕੂਲ ਅਤੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਡੀਸੀ ਨੇ ਹੁਕਮ ਜਾਰੀ ਕਰ ਦਿੱਤੇ ਹਨ।
ਮੰਡੀ ਦੇ ਥਲਤੂਖੌੜ ਵਿੱਚ ਅੱਧੀ ਰਾਤ ਨੂੰ ਬੱਦਲ ਫਟਣ ਨਾਲ ਤਬਾਹੀ ਮਚ ਗਈ। ਇੱਥੇ ਮਕਾਨ ਢਹਿਣ ਦੀ ਸੂਚਨਾ ਹੈ। ਸੜਕੀ ਸੰਪਰਕ ਵੀ ਠੱਪ ਹੋ ਗਿਆ ਹੈ। ਐਸਡੀਆਰਐਫ ਅਤੇ ਹੋਰ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ ਹਨ। ਥਲਤੂਖੋਦ ਪੰਚਾਇਤ ਮੁਖੀ ਕਾਲੀ ਰਾਮ ਨੇ ਦੱਸਿਆ ਕਿ ਬੱਦਲ ਫਟਣ ਦੀ ਘਟਨਾ ਤੇਰੰਗ ਅਤੇ ਰਾਜਬਨ ਪਿੰਡਾਂ ਵਿੱਚ ਵਾਪਰੀ ਹੈ। ਘਟਨਾ ‘ਚ ਕਈ ਲੋਕ ਲਾਪਤਾ ਹਨ। ਤਿੰਨ ਘਰ ਰੁੜ੍ਹ ਜਾਣ ਦੀ ਖ਼ਬਰ ਹੈ।
ਜਾਣਕਾਰੀ ਮਿਲੀ ਹੈ ਕਿ ਪਧਰ ਸਬ-ਡਿਵੀਜ਼ਨ ਦੇ ਥਲਤੁਖੋੜ ‘ਚ ਬੱਦਲ ਫਟਣ ਦੀ ਘਟਨਾ ‘ਚ 9 ਲੋਕ ਲਾਪਤਾ ਹਨ, ਇਕ ਲਾਸ਼ ਬਰਾਮਦ ਕਰ ਲਈ ਗਈ ਹੈ। ਜਦਕਿ 35 ਸੁਰੱਖਿਅਤ ਬਚਾ ਲਏ ਗਏ ਹਨ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਲਈ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਹੈ। ਮਦਦ ਦੀ ਲੋੜ ਪੈਣ ‘ਤੇ ਸੇਵਾਵਾਂ ਲਈਆਂ ਜਾਣਗੀਆਂ। NDRF ਨੂੰ ਵੀ ਮਦਦ ਲਈ ਬੇਨਤੀ ਕੀਤੀ ਗਈ ਹੈ।

Leave a Reply

Your email address will not be published. Required fields are marked *