ਆਦਿ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਕੇਸਰੀ ਰੰਗ ਹੁੰਦਾ ਹੈ- ਭਾਈ ਅਜਨਾਲਾ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ 31 ਜੁਲਾਈ ,ਬੋਲੇ ਪੰਜਾਬ ਬਿਊਰੋ :

ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਤਬਦੀਲ ਕਰਨ ਬਾਰੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਧਰਮ ਪ੍ਰਚਾਰ ਕਮੇਟੀ ਦੇ ਸਰਕੁਲਰ ਤੇ ਟਿਪਣੀ ਕਰਦਿਆਂ ਕਿਹਾ ਕਿ ਆਦਿ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਕੇਸਰੀ ਰੰਗ ਹੁੰਦਾ ਹੈ। ਅੱਜ ਜਾਰੀ ਵੀਡੀਓ ਬਿਆਨ ਵਿਚ ਭਾਈ ਅਜਨਾਲਾ ਨੇ ਕਿਹਾ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਤਬਦੀਲ ਕਰਨਾ ਗਲਤ ਹੈ। ਉਨਾਂ ਕਿਹਾ ਕਿ ਸਮੇਂ ਸਮੇਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਸਿੱਖ ਪੰਥ ਦੀਆਂ ਰਵਾਇਤਾ ਤੋ ਉਲਟ ਫੈਸਲੇ ਲਏ ਗਏ ਹਨ। ਇਸੇ ਲੜੀ ਦੇ ਤਹਿਤ ਬੀਤੀ 15 ਤਰੀਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਤਾਂ ਬਸੰਤੀ ਜਾਂ ਸਰਮਈ ਰੰਗ ਦਾ ਹੋ ਸਕਦਾ ਹੈ। ਉਨਾਂ ਕਿਹਾ ਕਿ ਜਿਹੜੀ ਸਿੱਖ ਰਹਿਤ ਮਰਿਯਾਦਾ ਦੀ ਸ਼੍ਰੋਮਣੀ ਕਮੇਟੀ ਮਿਸਾਲ ਦੇ ਰਹੀ ਹੈ ਇਹ ਖਰੜਾ 1932 ਜਾਂ 33 ਵਿੱਚ ਡੇਹਰਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਗਿਆਨੀ ਪ੍ਰਤਾਪ ਸਿੰਘ ਦੀ ਹਾਜਰੀ ਵਿੱਚ ਪੇਸ਼ ਹੋਇਆ ਸੀ। ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ। ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਯਾਦਾ ਦਾ ਨਾਂ ਦੇ ਕਰਕੇ ਸਿੱਖ ਮਰਿਆਦਾ ਦੀ ਡੋਡੀ ਪਿੱਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਵਿਧਾ ਪਾਈ ਜਾਂਦੀ ਹੈ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਉਲਟ ਇਹਨਾਂ ਨੇ ਰੰਗ ਦੀ ਦੁਵਿਧਾ ਪਾਈ ਹੈ ਇਸ ਦਾ ਸਖਤ ਵਿਰੋਧ ਕਰਦੇ ਹਾਂ। ਅਸੀ ਕਦਾ ਚਿਤ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਗੁਰਮਤਿ ਦੇ ਅਸੂਲਾਂ ਤੋਂ ਉਲਟ ਫੈਸਲੇ ਨਹੀ ਲੈਣ ਦੇਵਾਂਗੇ।

Leave a Reply

Your email address will not be published. Required fields are marked *