ਬਰਨਾਲਾ ਦੇ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਸੱਪ ਦੇ ਡੰਗਣ ਕਾਰਨ ਮੌਤ

ਚੰਡੀਗੜ੍ਹ ਪੰਜਾਬ

ਬਰਨਾਲਾ ਦੇ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਸੱਪ ਦੇ ਡੰਗਣ ਕਾਰਨ ਮੌਤ


ਬਰਨਾਲਾ, 31 ਜੁਲਾਈ, ਬੋਲੇ ਪੰਜਾਬ ਬਿਊਰੋ :


ਸ਼ਹਿਰ ਦੇ ਸੰਧੂ ਪੱਤੀ ਇਲਾਕੇ ਦਾ 24 ਸਾਲਾ ਸਿਮਰਨਦੀਪ ਸਿੰਘ 2018 ਵਿੱਚ ਫੌਜ ਵਿੱਚ ਸਿਪਾਹੀ ਵਜੋਂ ਭਰਤੀ ਹੋਇਆ ਸੀ। ਜਿਸ ਦੀ ਬੀਤੀ ਰਾਤ ਡਿਊਟੀ ਦੌਰਾਨ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ।ਮ੍ਰਿਤਕ ਫੌਜੀ ਜਵਾਨ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਗੜ੍ਹੀ ਵਿੱਚ ਤਾਇਨਾਤ ਸੀ।ਉਹ ਆਪਣੇ ਕੋਰਸ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਅੰਬਾਲਾ ਆਇਆ ਹੋਇਆ ਸੀ, ਜਿੱਥੇ ਡਿਊਟੀ ਦੌਰਾਨ ਸੱਪ ਦੇ ਡੰਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਫ਼ੌਜੀ ਜਵਾਨ ਦੇ ਪਿਤਾ ਦਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ 2018 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਫਿਲਹਾਲ ਉਹ ਰਾਜੌਰੀ ਸੈਕਟਰ ਵਿਖੇ ਡਿਊਟੀ ‘ਤੇ ਸੀ।ਉਹ ਪੜ੍ਹਾਈ ਦੇ ਸਿਲਸਿਲੇ ਵਿੱਚ ਅੰਬਾਲਾ ਆਇਆ ਹੋਇਆ ਸੀ। ਜਿੱਥੇ ਰਾਤ ਸਮੇਂ ਉਹ ਆਪਣੀ ਪੜ੍ਹਾਈ ਕਰਕੇ ਸੌਂ ਗਿਆ ਤੇ ਜ਼ਹਿਰੀਲਾ ਸੱਪ ਉਸਦੇ ਬਿਸਤਰੇ ‘ਤੇ ਚੜ੍ਹ ਗਿਆ ਅਤੇ ਉਸਨੂੰ ਡੰਗ ਲਿਆ।ਸਵੇਰੇ ਚਾਰ ਵਜੇ ਉਸਦੀ ਤਬੀਅਤ ਖਰਾਬ ਹੋ ਗਈ। ਜਿਸ ਤੋਂ ਬਾਅਦ ਫ਼ੌਜ ਦੀ ਗੱਡੀ ਮੰਗਵਾ ਕੇ ਜਵਾਨ ਨੂੰ ਤੁਰੰਤ ਫ਼ੌਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।