ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਟਰੀਮ ਤਬਦੀਲੀ ਸੰਬੰਧੀ ਨਵੇਂ ਹੁਕਮ ਕੀਤੇ ਜਾਰੀ
ਮੋਹਾਲੀ, 31 ਜੁਲਾਈ, ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੀਨੀਅਰ ਸੈਕੰਡਰੀ ਇਮਤਿਹਾਨ ਜਾਂ ਇਸ ਤਰ੍ਹਾਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਟਰੀਮ ਵਿੱਚ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਉਮੀਦਵਾਰ ਨੇ ਬੋਰਡ ਤੋਂ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਜਾਂ ਇਸ ਤਰ੍ਹਾਂ ਦੀ ਕੋਈ ਪ੍ਰੀਖਿਆ ਪਾਸ ਕੀਤੀ ਹੈ ਤਾਂ ਉਹ ਸਬੰਧਤ ਕਿਸੇ ਵੀ ਸੰਸਥਾ ਵਿੱਚ ਵਿਦਿਆਰਥੀ ਵਜੋਂ ਦਾਖਲਾ ਲੈ ਸਕਦਾ ਹੈ। ਪਰ ਉਹ 11ਵੀਂ ਜਮਾਤ ਵਿੱਚ ਦਾਖਲਾ ਲੈ ਸਕੇਗਾ ਅਤੇ ਕਿਸੇ ਵੀ ਸਟ੍ਰੀਮ ਦੀ ਚੋਣ ਕਰ ਸਕਦਾ ਹੈ ਜੋ ਉਸਨੇ ਪਹਿਲਾਂ ਪਾਸ ਨਹੀਂ ਕੀਤੀ ਹੈ।
ਅਜਿਹਾ ਉਮੀਦਵਾਰ ਪ੍ਰੀਖਿਆ ਪਾਸ ਕਰਨ ਦੇ ਮਕਸਦ ਨਾਲ ਸਬੰਧਤ ਸਾਰੇ ਵਿਸ਼ਿਆਂ ਨੂੰ ਪਾਸ ਕਰਦਾ ਹੈ ਤਾਂ ਸਫਲ ਉਮੀਦਵਾਰ ਨੂੰ ਨਵਾਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।