ਪੰਜਾਬ ‘ਚ ਨਵਜੰਮੇ ਬੱਚੇ ਦੀ ਮਿਲੀ ਲਾਸ਼

ਚੰਡੀਗੜ੍ਹ ਪੰਜਾਬ

ਲੁਧਿਆਣਾ, 31 ਜੁਲਾਈ, ਬੋਲੇ ਪੰਜਾਬ ਬਿਊਰੋ :


ਲੁਧਿਆਣਾ ‘ਚ ਅੱਜ ਦੁਪਹਿਰ 1.30 ਵਜੇ ਦੇ ਕਰੀਬ ਇਕ ਨਵਜੰਮੇ ਬੱਚੇ ਦੀ ਲਾਸ਼ ਮੰਦਰ ਦੀ ਦਹਿਲੀਜ਼ ਅੱਗੇ ਚੌਲਾਂ ਦੀ ਖਾਲੀ ਬੋਰੀ ‘ਚੋਂ ਮਿਲੀ। ਕਿਸੇ ਅਣਪਛਾਤੇ ਵਿਅਕਤੀ ਨੇ ਨਵਜੰਮੇ ਬੱਚੇ ਦੀ ਲਾਸ਼ ਮੰਦਰ ਦੇ ਬਾਹਰ ਰੱਖ ਦਿੱਤੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਅਜੇ ਤੱਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।
ਜਾਣਕਾਰੀ ਅਨੁਸਾਰ ਅੱਜ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਨੂੰ ਸਲੇਟੀ ਰੰਗ ਦੀ ਕਮੀਜ਼ ‘ਚ ਲਪੇਟ ਕੇ ਤਾਜਪੁਰ ਰੋਡ ‘ਤੇ ਸਥਿਤ ਸ਼ਨੀ ਮੰਦਰ ਦੇ ਬਾਹਰ ਚੌਲਾਂ ਦੀ ਖਾਲੀ ਬੋਰੀ ‘ਚ ਰੱਖ ਦਿੱਤਾ। ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਣਾ ਨੇ ਦੱਸਿਆ ਕਿ ਉਹ ਅੱਜ ਸਵੇਰ ਤੋਂ ਹੀ ਮੰਦਰ ਵਿੱਚ ਸਨ। ਮੰਦਰ ਵਿੱਚ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਉਦੋਂ ਸਫਾਈ ਕਰਮਚਾਰੀ ਨੇ ਬੱਚੇ ਨੂੰ ਲਵਾਰਸ ਪਿਆ ਦੇਖਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲੀਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ

Leave a Reply

Your email address will not be published. Required fields are marked *