ਨਵੀਂ ਦਿੱਲੀ 31 ਜੁਲਾਈ ,ਬੋਲੇ ਪੰਜਾਬ ਬਿਊਰੋ :
ਯੂਪੀਐਸਸੀ ਨੇ ਵੱਡੀ ਕਾਰਵਾਈ ਕਰਦੇ ਹੋਏ ਟ੍ਰੇਨਿੰਗ ਕਰ ਰਹੀ ਆਈਏਐਸ ਪੂਜਾ ਖੇਡਕਰ ਦੀ ਨੌਕਰੀ ਖਤਮ ਕਰ ਦਿੱਤੀ ਹੈ। ਫਿਲਹਾਲ ਉਹ ਪਰਖ ਕਾਲ ਉਤੇ ਸਨ, ਜਿਨ੍ਹਾਂ ਨੂੰ ਸਥਾਈ ਨਿਯੁਕਤੀ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਵਿਵਾਦਾਂ ਵਿੱਚ ਘਿਰੀ ਪੂਜਾ ਖੇਡਰ ਉਤੇ ਦੋਸ਼ ਸੀ ਕਿ ਉਨ੍ਹਾਂ ਜ਼ਿਆਲੀ ਦਸਤਾਵੇਜਾਂ ਰਾਹੀਂ ਨੌਕਰੀ ਲਈ ਸੀ। ਪੂਜਾ ਖੇਡਕਰ ਨੇ 2022 ਦੀ ਯੂਪੀਐਸਸੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਉਨ੍ਹਾਂ ਨੂੰ ਫਿਲਹਾਲ ਮਹਾਰਾਸ਼ਟਰ ਵਿੱਚ ਟ੍ਰੈਨੀ ਆਈਪੀਐਸ ਦੇ ਤੌਰ ਉਤੇ ਤੈਨਾਤ ਕੀਤਾ ਗਿਆ ਸੀ। ਪਹਿਲੀ ਪੋਸਟਿੰਗ ਵਿਚ ਉਨ੍ਹਾਂ ਨੇ ਅਜੀਬ ਅਜੀਬ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਉਤੇ ਵਿਵਾਦ ਵਧਿਆ ਤਾਂ ਟਰਾਂਸਫਰ ਪੂਣੇ ਤੋਂ ਬਾਸ਼ਿਮ ਕੀਤੀ ਗਈ ਸੀ। ਇਹ ਹੀ ਨਹੀਂ ਬਾਅਦ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਓਬੀਸੀ ਦੇ ਨਾਨ ਕ੍ਰੀਮੀ ਲੇਅਰ ਵਾਲੇ ਰਾਖਵੇਂਕਰਨ ਨੂੰ ਪ੍ਰਾਪਤ ਕਰਨ ਲਈ ਗਲਤ ਦਸਤਾਵੇਜ ਦਿੱਤੇ ਸਨ। ਇਹ ਹੀ ਨਹੀਂ ਆਪਣੇ ਮਾਤਾ-ਪਿਤਾ ਦਾ ਨਾਮ ਵੀ ਬਦਲ ਦਿੱਤਾ ਸੀ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਓਬੀਸੀ ਰਾਖਵਾਂਕਰਨ ਦਾ ਲਾਭ ਮਿਲੇ ਅਤੇ ਯੂਪੀਐਸਸੀ ਪੀ੍ਰਖਿਆ ਵਿੱਚ ਬੈਠਣ ਦਾ ਵਾਧੂ ਮੌਕਾ ਮਿਲ ਸਕੇ। ਇਸ ਮਾਮਲੇ ਵਿੱਚ ਯੂਪੀਐਸਸੀ ਨੇ ਉਸ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ। ਇਸ ਤੋਂ ਇਲਾਵਾ ਪੂਜਾ ਮਨੋਰਮਾ ਦਿਲੀਪ ਖੇਡਕਰ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ। ਪਹਿਚਾਣ ਛਿਪਾਕੇ ਪ੍ਰੀਖਿਆ ਵਿੱਚ ਬੈਣਾ ਦਾ ਮੌਕਾ ਲੈਣ ਦੀ ਦੋਸ਼ੀ ਪਾਇਆ ਗਿਆ। ਪੂਜਾ ਨੂੰ ਨੋਟਿਸ ਦਾ ਜਵਾਬ ਦੇਣ ਲਈ 25 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਉਸਨੇ 4 ਅਗਸਤ ਤੱਕ ਦਾ ਸਮਾਂ ਮੰਗਿਆ ਸੀ। ਉਸਦਾ ਕਹਿਣਾ ਸੀ ਕਿ ਇਸ ਦੌਰਾਨ ਮੈਂ ਜ਼ਰੂਰੀ ਦਸਤਾਵੇਜ ਇਕੱਠੇ ਕਰ ਲਵਾਂਗੀ।
ਪੂਜਾ ਦੀ ਅਪੀਲ ਉਤੇ ਯੂਪੀਐਸਸੀ ਨੇ ਉਸ ਨੂੰ 30 ਜੁਲਾਈ ਨੂੰ ਦੁਪਹਿਰ 3.30 ਵਜੇ ਤੱਕ ਜਵਾਬ ਦੇਣ ਦਾ ਸਮਾਂ ਦਿੱਤਾ ਸੀ। ਇਸ ਸਮੇਂ ਤੱਕ ਜਵਾਬ ਨਾ ਮਿਲਣ ਉਤੇ ਫਿਰ ਯੂਪੀਐਸਸੀ ਨੇ ਉਸ ਨੂੰ ਸੇਵਾ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੈ। ਇਹ ਹੀ ਨਹੀਂ ਹੁਣ ਉਹ ਕਿਸੇ ਯੂਪੀਐਸਸੀ ਪ੍ਰੀਖਿਆ ਵਿੱਚ ਹਿੱਸਾ ਨਹੀਂ ਲੈ ਸਕੇਗੀ।