ਬੰਬ ਹੋਣ ਦੀ ਸੂਚਨਾ ਤੋਂ ਬਾਅਦ ਜੰਮੂ ਤਵੀ ਐਕਸਪ੍ਰੈਸ ਫਰੀਦਕੋਟ ਸਟੇਸ਼ਨ ‘ਤੇ ਰੋਕੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਬੰਬ ਹੋਣ ਦੀ ਸੂਚਨਾ ਤੋਂ ਬਾਅਦ ਜੰਮੂ ਤਵੀ ਐਕਸਪ੍ਰੈਸ ਫਰੀਦਕੋਟ ਸਟੇਸ਼ਨ ‘ਤੇ ਰੋਕੀ


ਫਿਰੋਜਪੁਰ, 30 ਜੁਲਾਈ, ਬੋਲੇ ਪੰਜਾਬ ਬਿਊਰੋ :


ਫ਼ਿਰੋਜ਼ਪੁਰ ਤੋਂ ਜੰਮੂ ਤਵੀ ਜਾ ਰਹੀ ਫ਼ਿਰੋਜ਼ਪੁਰ-ਜੰਮੂ ਤਵੀ ਐਕਸਪ੍ਰੈਸ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਟਰੇਨ ਨੂੰ ਕਾਸੂਬੇਗੂ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਫ਼ਿਰੋਜ਼ਪੁਰ ਤੋਂ ਸਵੇਰੇ 7:30 ਵਜੇ ਰਵਾਨਾ ਹੋਈ ਰੇਲਗੱਡੀ ਵਿੱਚ ਬੰਬ ਹੋਣ ਦੀ ਅਫ਼ਵਾਹ ਕਾਰਨ ਦੋ ਘੰਟੇ ਤੱਕ ਕਾਸੂਬੇਗੂ ਰੇਲਵੇ ਸਟੇਸ਼ਨ ’ਤੇ ਖੜ੍ਹੀ ਰਹੀ। 
ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਰੇਲਵੇ ਸਟੇਸ਼ਨ ‘ਤੇ ਪਹੁੰਚ ਗਈਆਂ। ਸਾਰੇ ਯਾਤਰੀਆਂ ਨੂੰ ਟਰੇਨ ‘ਚੋਂ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਸਾਮਾਨ ਅਤੇ ਟਰੇਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਦੋ ਘੰਟੇ ਦੀ ਚੈਕਿੰਗ ਤੋਂ ਬਾਅਦ ਟਰੇਨ ‘ਚੋਂ ਕੋਈ ਬੰਬ ਨਹੀਂ ਮਿਲਿਆ। ਸੂਤਰਾਂ ਮੁਤਾਬਕ ਆਰਪੀਐਫ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਟਰੇਨ ‘ਚ ਬੰਬ ਹੈ, ਜਿਸ ਤੋਂ ਬਾਅਦ ਕੰਟਰੋਲ ਰੂਮ ਨੂੰ ਸੂਚਨਾ ਦੇ ਕੇ ਟਰੇਨ ਨੂੰ ਕਾਸੂਬੇਗੂ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਟਰੇਨ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਇਸ ਨੂੰ ਜੰਮੂ ਤਵੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਸ ਅਫਵਾਹ ਕਾਰਨ ਬਠਿੰਡਾ ਤੋਂ ਚੱਲ ਰਹੀ ਜੰਮੂ ਤਵੀ ਅਹਿਮਦਾਬਾਦ ਐਕਸਪ੍ਰੈਸ ਨੂੰ ਫਰੀਦਕੋਟ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਹੈ। ਉਸ ਨੇ ਫ਼ਿਰੋਜ਼ਪੁਰ ਰਾਹੀਂ ਜੰਮੂ ਤਵੀ ਜਾਣਾ ਹੈ।

Leave a Reply

Your email address will not be published. Required fields are marked *