ਕਾਲਜ ਦੇ ਪ੍ਰਿੰਸੀਪਲ ਸਮੇਤ ਡੀਐਮਐਫ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੀ ਵਧਾਈ
ਸ੍ਰੀ ਫਤਿਹਗੜ੍ਹ ਸਾਹਿਬ,30, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਕਾਲਜ ਦੇ ਨਾਨ-ਟੀਚਿੰਗ ਸਟਾਫ ਵੱਲੋ ਸਾਲ 2024-25 ਲਈ ਨਾਨ-ਟੀਚਿੰਗ ਯੂਨੀਅਨ ਦੀ ਚੋਣ ਲਈ ਜਨਰਲ ਇਜਲਾਸ ਬੁਲਾਇਆ ਗਿਆ ।ਜਿਸ ਵਿੱਚ ਮੈਡਮ ਜਗਜੀਤ ਕੋਰ ਨੂੰ ਨਾਨ ਟੀਚਿੰਗ ਯੂਨੀਅਨ ਦਾ ਸਰਬ-ਸੰਮਤੀ ਨਾਲ ਦੂਜੀ ਵਾਰੀ ਪ੍ਰਧਾਨ ਚੁਣਿਆ ਗਿਆ ਗਿਆ । ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਹਰਮਿੰਦਰਜੀਤ ਸਿੰਘ ਵਿਰਕ ਤੇ ਗੁਰਬਿੰਦਰ ਸਿੰਘ ਤੋਂ ਇਲਾਵਾ ਮੀਤ ਪ੍ਰਧਾਨ ਨਰਦੀਪ ਸਿੰਘ, ਸਕੱਤਰ ਇਕਬਾਲ ਸਿੰਘ,ਜੁਆਇੰਟ ਸਕੱਤਰ ਗੁਰਦਰਸ਼ਨ ਸਿੰਘ, ਖਜ਼ਾਨਚੀ ਦਲਜੀਤ ਸਿੰਘ, ਦਵਿੰਦਰ ਸਿੰਘ,ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਟਿਵਾਣਾ, ਵੀਰ ਦਵਿੰਦਰ ਸਿੰਘ ਨੂੰ ਚੁਣਿਆ ਗਿਆ । ਇਸ ਤੋ ਇਲਾਵਾ ਜਗਤਾਰ ਸਿੰਘ, ਮਨਦੀਪ ਕੋਰ ,ਜਸਲੀਨ ਕੌਰ, ਗੁਰਮੁੱਖ ਸਿੰਘ , ਨਿਰਭੈ ਸਿੰਘ,ਗੁਰਨਾਮ ਸਿੰਘ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ। ਸਮੂਹ ਸਟਾਫ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਜੀ ਨੇ ਚੁਣੇ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ। ਇਤਿਹਾਸ ਦੇ ਪੰਨਿਆਂ ਚੋਂ ਮੈਡਮ ਜਗਜੀਤ ਕੌਰ ਦੀ ਪ੍ਰਧਾਨਗੀ ਹੇਠ ਨਾਨ ਟੀਚਿੰਗ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਇੱਕ ਲੰਮਾ ਸੰਘਰਸ਼ ਲੜਿਆ ਗਿਆ ਸੀ। ਜਿਸ ਦੌਰਾਨ ਮੈਡਮ ਜਗਜੀਤ ਕੌਰ ਦੀ ਜਿੱਥੇ ਮੈਨੇਜਮੈਂਟ ਵੱਲੋਂ ਬਦਲਾ ਲਊ ਭਾਵਨਾ ਤਹਿਤ ਦੂਰ ਦੁਰਾਡੇ ਬਦਲੀ ਕੀਤੀ ਗਈ। ਜੋ ਇਹਨਾਂ ਦੇ ਸਿਰੜੀ ਸੰਘਰਸ਼ ਨਾਲ ਬਦਲੀ ਰੱਦ ਕਰਵਾ ਕੇ ਜਿੱਤ ਪ੍ਰਾਪਤ ਕੀਤੀ ਸੀ। ਉੱਥੇ ਨਾਲ ਹੀ ਤਨਖਾਹ ਸਕੇਲਾਂ ਵਿੱਚ ਹੋਏ ਭਾਰੀ ਬਿਤਕਰੇ ਲਈ ਮੈਡਮ ਜਗਜੀਤ ਕੌਰ ਅੱਜ ਵੀ ਸੰਘਰਸ਼ ਕਰ ਰਹੀ ਹੈ । ਸੋ ਇਹਨਾਂ ਦਾ ਦੂਜੀ ਵਾਰ ਯੂਨੀਅਨ ਦਾ ਪ੍ਰਧਾਨ ਚੁਣਿਆ ਜਾਣ ਤੇ ਸੱਚ ਦੀ ਜਿੱਤ ਹੋਈ ਹੈ।