ਮੁੱਖ ਇੰਜੀਨੀਅਰ ਦਾ ਪੀਏ ਅਧਿਕਾਰੀਆਂ ਨੂੰ ਕਰਦਾ ਹੈ ਗੁਮਰਾਹ - ਯੂਨੀਅਨ ਆਗੂ
ਨੰਗਲ,30, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਬੀ ਬੀ ਐਮ ਬੀ ਵਰਕਰਜ ਯੂਨੀਅਨ ਰਜਿ ਦੀ ਮੀਟਿੰਗ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਯੂਨੀਅਨ ਆਗੂਆਂ ਅਤੇ ਮਹਿਲਾ ਤਾਲਮੇਸ਼ ਸੰਘਰਸ਼ ਕਮੇਟੀ ਦੀ ਪ੍ਰਧਾਨ ਪੂਨਮ ਸ਼ਰਮਾ ਅਤੇ ਚੇਅਰਪਰਸਨ ਆਸ਼ਾ ਜੋਸ਼ੀ ਅਤੇ ਕਮੇਟੀ ਮੈਂਬਰਾਂ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਦਿਆ ਨੰਦ ਜੋਸ਼ੀ ਨੇ ਦੱਸਿਆ ਕਿ ਸੇਵਾਦਾਰਾਂ ਦੀਆਂ ਮੁੱਖ ਇੰਜੀਨੀਅਰ ਵੱਲੋਂ ਬਿਨਾਂ ਵਜਾ ਧੱਕੇਸ਼ਾਹੀ ਨਾਲ ਬਦਲੀਆਂ ਕਰਕੇ , ਉਨ੍ਹਾਂ ਨੂੰ ਮਾਨਸਿਕ ਤੌਰ ਤੇ ਤੰਗ ਕੀਤਾ ਜਾ ਰਿਹਾ ਹੈ।ਇਹਨਾਂ ਦੱਸਿਆ ਕਿ ਧੱਕੇਸ਼ਾਹੀ ਨਾਲ ਕੀਤੀਆਂ ਬਦਲੀਆਂ ਦੇ ਮਸਲੇ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੁੱਖ ਇੰਜੀਨੀਅਰ ਨਾਲ ਮਿਤੀ 22 ਜੁਲਾਈ ਨੂੰ ਗੱਲਬਾਤ ਕੀਤੀ ਗਈ ਸੀ। ਗੱਲਬਾਤ ਦੌਰਾਨ ਮੁੱਖ ਇੰਜੀਨੀਅਰ ਵੱਲੋਂ ਕਿਹਾ ਗਿਆ ਕਿ ਸੇਵਾਦਾਰਾਂ ਦੀਆਂ ਬਦਲੀਆਂ ਸਬੰਧੀ ਪੀਏ ਨੇ ਮੇਰੇ ਕੋਲ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸੇਵਾਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕਿ ਆਪ ਜੀ ਨੂੰ ਪਹਿਲਾ ਸੇਵਾਦਾਰ ਨੂੰ ਕਾਰਨ ਦੱਸੋ ਨੋਟਿਸ ਦੇਣਾ ਬਣਦਾ ਸੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸ਼ਕਾਇਤ ਇੱਕ ਸੇਵਾਦਾਰ ਦੀ ਸੀ।ਬਾਕੀ ਜਿਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਬਾਰੇ ਮੁੱਖ ਇੰਜੀਨੀਅਰ ਕੁਝ ਨਹੀਂ ਬੋਲੇ। ਇੰਜੀਨੀਅਰ ਵੱਲੋਂ ਕਮੇਟੀ ਨੂੰ ਵਿਸ਼ਵਾਸ ਦਵਾਇਆ ਗਿਆ ਸੀ ,ਕਿ ਬਦਲੀਆਂ ਦੇ ਹੁਕਮ ਜਲਦ ਰੱਦ ਕਰ ਦਿਤੇ ਜਾਣਗੇ। ਨਜਾਇਜ਼ ਬਦਲੀਆਂ ਰੱਦ ਤਾਂ ਕੀ ਕਰਨੀਆਂ ,ਸਗੋਂ 28 ਜੁਲਾਈ ਨੂੰ ਸੇਵਾਦਾਰਾਂ ਨੂੰ ਰਲੀਵ ਕਰਨਾ ਸ਼ੁਰੂ ਕਰ ਦਿੱਤਾ। ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਮੁੱਖ ਇੰਜੀਨੀਅਰ ਤੇ ਮੁੱਖ ਇੰਜੀਨੀਅਰ ਦਾ ਪੀਏ ਦੋਹਾਂ ਦੀ ਮਿਲੀ ਭੁਗਤ ਕਾਰਨ, ਅਤੇ ਟਾਲ ਮਟੋਲ ਦੀ ਨੀਤੀ ਅਪਣਾ ਕੇ ਜਥੇਬੰਦੀ ਨੂੰ ਗੱਲਬਾਤ ਲਈ ਸਮਾਂ ਨਹੀਂ ਦਿੱਤਾ। ਸਗੋਂ ਬਦਲੀਆਂ ਕੀਤੇ ਵਰਕਰਾਂ ਨੂੰ ਜੁਆਇੰਨ ਕਰਾਉਣਾ ਸੀ, ਇਸ ਤੋਂ ਸਾਫ ਝਲਕਦਾ ਹੈ ,ਕਿ ਇਸ ਮੁੱਖ ਇੰਜੀਨੀਅਰ ਯੂਨੀਅਨ ਨੂੰ ਸਮਾਂ ਨਾ ਦੇ ਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ। ਜਿਸ ਦੀ ਯੂਨੀਅਨ ਜੋਰਦਾਰ ਨਿਖੇਦੀ ਕਰਦਿਆਂ ਮੰਗ ਕਰਦੀ ਹੈ ।ਕਿ ਜੋ ਮੈਨੇਜਮੈਂਟ ਬੋਰਡ ਵੱਲੋਂ ਬਾਰ-ਬਾਰ ਕਹਿਣ ਤੇ ਜੋ ਅਧਿਕਾਰੀ ਤਿੰਨ ਸਾਲਾ ਤੋਂ ਲਗਾਤਾਰ ਸੰਵੇਦਨਸ਼ੀਲ ਸੀਟਾਂ ਤੇ ਕੰਮ ਕਰਦੇ ਆ ਰਹੇ ਹਨ।ਉਹਨਾਂ ਨੂੰ ਬਦਲਣਾ ਬਣਦਾ ਸੀ। ਪਰੰਤੂ ਸਬੰਧਤ ਮੁੱਖ ਇੰਜੀਨੀਅਰ ਨੇ ਬੋਰਡ ਦੇ ਫੈਸਲੇ ਨੂੰ ਰੱਦੀ ਦੀ ਟੋਕਰੀ ਵਿੱਚ ਸਿੱਟ ਕੇ ਬਦਲੀਆਂ ਦੀ ਤਲਵਾਰ ਨਾਲ ਸੇਵਾਦਾਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਆਪਣੇ ਚਹੇਤਿਆਂ ਨੂੰ ਖੁਸ਼ ਕੀਤਾ ਹੈ।ਬੀਬੀਐਮਬੀ ਵਰਕਰ ਯੂਨੀਅਨ ਅਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਮੁੱਖ ਇੰਜੀਨੀਅਰ ਨੇ ਬਿਨਾਂ ਵਜਹਾ ਆਪਣੇ ਚਹੇਤਿਆਂ ਦੇ ਕਹਿਣੇ ਤੇ ਆਪਣੀ ਪਾਵਰ ਦਾ ਦੁਰਉਪਯੋਗ ਕਰਦੇ ਹੋਏ ਧੱਕੇਸ਼ਾਹੀ ਨਾਲ ਕੀਤੀਆਂ ਬਦਲੀਆਂ ਫੋਰੀ ਰੱਦ ਨਾ ਕੀਤੀ ਗਈਆਂ ਤਾਂ ਯੂਨੀਅਨ 5 ਜੁਲਾਈ ਨੂੰ ਮੁੱਖ ਇੰਜੀਨੀਅਰ ਦੀ ਧੱਕੇਸ਼ਾਹੀਦੇ ਖਿਲਾਫ ਉਨ੍ਹਾਂ ਦੇ ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ ।ਜਿਸ ਦੀ ਜਿੰਮੇਵਾਰੀ ਮੁੱਖ ਇੰਜੀਨੀਅਰ ਤੇ ਮਨੇਜਮੈਂਟ ਦੀ ਹੋਵੇਗੀ ਦੀ ਹੋਵੇਗੀ।
ਮੀਟਿੰਗ ਦਿਆ ਨੰਦ ਜੋਸ਼ੀ, ਮੰਗਤ ਰਾਮ, ਗੁਰਪ੍ਰਸਾਦ, ਸਕਿੰਦਰ ਸਿੰਘ, ਬਲਜਿੰਦਰ ਸਿੰਘ, ਬਿਸ਼ਨ ਦਾਸ, ਚਰਨ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਅਸ਼ੋਕ ਕੁਮਾਰ, ਹਰਦੀਪ ਸਿੰਘ ਆਦਿ
ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ – ਕਾਂਤਾ ਦੇਵੀ, ਅਨੀਤਾ ਜੋਸ਼ੀ, ਸਵਾਤਾ ਜੋਸ਼ੀ, ਸੁਨੀਤਾ ਜੋਸ਼ੀ, ਚਰਨਜੀਤ ਕੌਰ, ਸੁਰਿੰਦਰ ਕੌਰ, ਵਿਆਸਾ ਦੇਵੀ, ਅਮਰਜੀਤ ਕੌਰ ਆਦਿ।