ਸਬ ਜੂਨੀਅਰ ਕਰਾਸ( ਜੂਡੋ) ਪੰਜਾਬ ਸਟੇਟ ਚੈਂਪੀਅਨਸ਼ਿਪ ਪਟਿਆਲਾ ਵਿਖੇ ਗੁਰਦਾਸਪੁਰ ਦੇ ਖਿਡਾਰੀਆਂ ਪਹਿਲੀ ਵਾਰ ਝੰਡੇ ਗੱਡੇ

ਖੇਡਾਂ ਚੰਡੀਗੜ੍ਹ ਪੰਜਾਬ


6 ਗੋਲਡ ,6 ਸਿਲਵਰ ਅਤੇ 4 ਕਾਂਸ਼ੀ ਤਮਗੇ ਜਿੱਤ ਕੇ ਜੇਤੂ ਟਰਾਫੀ ਤੇ ਕੀਤਾ ਕਬਜਾ


ਫ਼ਤਹਿਗੜ੍ਹ ਸਾਹਿਬ,30, ਜੁਲਾਈ ,ਬੋਲੇ ਪੰਜਾਬ ਬਿਊਰੋ ,(ਮਲਾਗਰ ਖਮਾਣੋਂ) :

ਪਟਿਆਲਾ ਦੇ ਘਨੌਰ ਕਸਬੇ ਵਿਚ ਹੋਈ ਸਬ ਜੂਨੀਅਰ ਕਰਾਸ,( ਜੂਡੋ) ਚੈਂਪੀਅਨਸ਼ਿਪ 2024 ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ 6 ਗੋਲਡ ਮੈਡਲ, 6 ਸਿਲਵਰ ਮੈਡਲ, ਅਤੇ 4 ਬਰਾਉਨਸ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ। ਸੋਵੀਅਤ ਸੰਘ ਰੂਸ ਦੀ ਮਨਪਸੰਦ ਖੇਡ ਕਰਾਸ ਜੋ ਕਿ ਜੂਡੋ ਖੇਡ ਦੀ ਹੀ ਇੱਕ ਵੰਨਗੀ ਹੈ। ਜਿਸ ਨੂੰ ਖੇਡ ਵਿਭਾਗ ਪੰਜਾਬ ਅਤੇ ਸਿਖਿਆ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਮਾਨਤਾ ਦਿੱਤੀ ਹੈ। ਉਸ ਵਿੱਚ ਗੁਰਦਾਸਪੁਰ ਦੇ 16 ਦੇ ਲੱਗ ਭੱਗ ਖਿਡਾਰੀਆਂ ਨੇ ਭਾਗ ਲਿਆ ਹੈ ਉਨ੍ਹਾਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਕਰ ਕੇ ਆਪਣੀ ਭਰਵੀਂ ਸ਼ਮੂਲੀਅਤ ਕੀਤੀ ਹੈ। ਟੀਮ ਦੇ ਕੋਚ ਅਤੁਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਪਹਿਲੀ ਦੋ ਪੁਜੀਸ਼ਨਾਂ ਵਾਲੇ ਖਿਡਾਰੀਆਂ ਨੂੰ ਸਬ ਜੂਨੀਅਰ ਨੈਸ਼ਨਲ ਕਰਾਸ ਚੈਂਪੀਅਨਸ਼ਿਪ ਸਹਾਰਨਪੁਰ ਉੱਤਰਪ੍ਰਦੇਸ਼ ਵਿਖੇ 4 ਅਗਸਤ ਨੂੰ ਖੇਡਣ ਦਾ ਮੌਕਾ ਮਿਲੇਗਾ।

ਜਾਣਕਾਰੀ ਮੁਤਾਬਕ ਇਸ ਟੁਰਨਾਂਮੈਂਟ ਵਿਚ 2010-2012 ਆਯੂ ਗੁੱਟ ਦੇ 30 ਕਿਲੋ ਭਾਰ ਵਰਗ ਵਿੱਚ ਅਮਨਦੀਪ ਸਿੰਘ ਨੇ ਗੋਲਡ ਮੈਡਲ, ਪਿਊਸ਼ ਕੁਮਾਰ ਨੇ ਸਿਲਵਰ ਮੈਡਲ, ਜਿੱਤਿਆ ਹੈ। 35 ਕਿਲੋ ਭਾਰ ਵਰਗ ਵਿੱਚ ਗੌਰਵ ਕੁਮਾਰ ਨੇ ਸਿਲਵਰ ਮੈਡਲ, ਮਾਨਕ ਨੇ ਬਰਾਉਨਜ ਮੈਡਲ, 40 ਕਿਲੋ ਭਾਰ ਵਰਗ ਵਿੱਚ ਸੁਖਜਿੰਦਰ ਕੁਮਾਰ ਨੇ ਗੋਲਡ ਮੈਡਲ ਜਿੱਤਿਆ ਹੈ। 45 ਕਿਲੋ ਭਾਰ ਵਰਗ ਵਿੱਚ ਰੋਹਿਤ ਸ਼ਰਮਾ ਨੇ ਗੋਲਡ ਮੈਡਲ, ਦਕਸ ਕੁਮਾਰ ਨੇ ਬਰਾਉਨਜ ਮੈਡਲ 50 ਕਿਲੋ ਭਾਰ ਵਰਗ ਵਰਨੀਤ ਕੁਮਾਰ ਨੇ ਗੋਲਡ ਮੈਡਲ, ਕਸ਼ਿਸ਼ ਮਹਾਜਨ ਨੇ ਸਿਲਵਰ ਮੈਡਲ ਜਿੱਤੇ ਹਨ। 55 ਕਿਲੋ ਭਾਰ ਵਰਗ ਵਿੱਚ ਇਸ਼ਾਂਤ ਸ਼ਰਮਾ ਨੇ ਗੋਲਡ ਮੈਡਲ, ਹਰਮਕੇਸ ਬਮੌਤਰਾ ਨੇ ਸਿਲਵਰ ਮੈਡਲ, 60 ਕਿਲੋ ਭਾਰ ਵਰਗ ਵਿੱਚ ਕਨਵ ਸ਼ਰਮਾ ਨੇ ਸਿਲਵਰ ਮੈਡਲ, ਦੀਕਸਾਂਤ ਨੇ ਬਰਾਉਨਜ ਮੈਡਲ ਜਿੱਤੇ ਹਨ। ਇਸੇ ਤਰ੍ਹਾਂ +66 ਕਿਲੋ ਭਾਰ ਵਰਗ ਵਿੱਚ ਵਿਸ਼ਾਲ ਕੁਮਾਰ ਨੇ ਗੋਲਡ ਮੈਡਲ, ਗੁਰਨੂਰ ਸਿੰਘ ਸਿੱਧੂ ਨੇ ਬਰਾਉਨਜ ਮੈਡਲ ਜਿੱਤਿਆ ਹੈ। ਸਾਲ 2013-14 ਦੇ ਉਮਰ ਗਰੁੱਪ ਵਿਚ ਅੰਗਦ ਬੀਰ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ। ਇਸ ਟੂਰਨਾਮੈਂਟ ਵਿੱਚ ਨਿਸਵਾਨਜੀਤ ਕੌਰ ਅਤੇ ਗੁਰ ਅਮ੍ਰਿਤ ਸਿੰਘ ਨੇ ਭਾਗ ਲਿਆ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜੇਤੂ ਖਿਡਾਰੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਨਤਾ ਪ੍ਰਾਪਤ ਖੇਡ ਨਾਲ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਪ੍ਰਗਟ ਕਰਨ ਦਾ ਹੋਰ ਮੌਕਾ ਮਿਲੇਗਾ। ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਹੁਣ ਖਿਡਾਰੀ ਸਕੂਲਾਂ ਵਿਚ ਦੋ ਮੁੱਖ ਖੇਡਾਂ ਵਿਚ ਭਾਗ ਲੈ ਸਕਦੇ ਹਨ। ਇਸ ਤਰ੍ਹਾਂ ਖਿਡਾਰੀ ਜੂਡੋ ਖੇਡ ਦੇ ਨਾਲ ਨਾਲ ਇਸ ਖੇਡ ਵਿਚ ਬੁਲੰਦੀਆਂ ਨੂੰ ਛੂਹਣ ਗੇ।

Leave a Reply

Your email address will not be published. Required fields are marked *