ਨਿਹੰਗਾਂ ਵੱਲੋਂ ਨੌਜਵਾਨ ਦਾ ਕਤਲ

ਚੰਡੀਗੜ੍ਹ ਪੰਜਾਬ

ਨਿਹੰਗਾਂ ਵੱਲੋਂ ਨੌਜਵਾਨ ਦਾ ਕਤਲ


ਪੱਟੀ, 30 ਜੁਲਾਈ, ਬੋਲੇ ਪੰਜਾਬ ਬਿਊਰੋ :


ਤਰਨਤਾਰਨ ਦੇ ਪੱਟੀ ਵਿੱਚ ਨਿਹੰਗਾਂ ਵੱਲੋਂ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪੱਟੀ ਦੇ ਵਾਰਡ ਨੰਬਰ 6 ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨਿਹੰਗ ਸਿੰਘ ਕੁਝ ਲੋਕਾਂ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ 6 ਨਿਹੰਗ ਸਿੰਘ ਇਕ ਘਰ ‘ਚ ਦਾਖਲ ਹੋਏ ਅਤੇ ਇਸ ਦੌਰਾਨ ਦੋਵਾਂ ਧਿਰਾਂ ‘ਚ ਜ਼ਬਰਦਸਤ ਝੜਪ ਹੋ ਗਈ, ਫਿਰ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸ਼ੰਮੀ ਕੁਮਾਰ ਪੁਰੀ ਵਜੋਂ ਹੋਈ ਹੈ। ਨਿਹੰਗ ਸਿੰਘਾਂ ਨੇ ਇੱਕ ਵਿਅਕਤੀ ਦਾ ਗੁੱਟ ਵੀ ਵੱਢ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।