ਝਾਰਖੰਡ : ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉੱਤਰੇ, ਕਈ ਯਾਤਰੀ ਜ਼ਖ਼ਮੀ
ਜਮਸ਼ੇਦਪੁਰ, 30 ਜੁਲਾਈ, ਬੋਲੇ ਪੰਜਾਬ ਬਿਊਰੋ :
ਝਾਰਖੰਡ ਦੇ ਸਰਾਇਕੇਲਾ-ਖਰਸਾਵਨ ਜ਼ਿਲ੍ਹੇ ਵਿੱਚ ਮੰਗਲਵਾਰ ਤੜਕੇ ਰੇਲ ਗੱਡੀ ਨੰਬਰ 12810 ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਛੇ ਯਾਤਰੀ ਜ਼ਖਮੀ ਹੋ ਗਏ। ਕੁੱਲ ਜ਼ਖ਼ਮੀਆਂ ਵਿੱਚੋਂ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। ਹਾਲਾਂਕਿ ਇਕ ਯਾਤਰੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਚੱਕਰਧਰਪੁਰ ਰੇਲਵੇ ਡਵੀਜ਼ਨ ਦੇ ਪੀਆਰਓ ਨੇ ਦੱਸਿਆ ਕਿ ਯਾਤਰੀਆਂ ਨੂੰ ਭੇਜਣ ਲਈ ਰੇਲਗੱਡੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਜਮਸ਼ੇਦਪੁਰ ਤੋਂ ਕਰੀਬ 80 ਕਿਲੋਮੀਟਰ ਦੂਰ ਬਾਰਾਬਾਂ ਨੇੜੇ ਤੜਕੇ 3.45 ਵਜੇ ਵਾਪਰਿਆ। ਮੁੰਬਈ-ਹਾਵੜਾ ਮੇਲ ਦੇ 22 ਵਿੱਚੋਂ 18 ਡੱਬੇ ਬਾਰਾਬਾਂ ਨੇੜੇ ਪਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚ 16 ਯਾਤਰੀ ਕੋਚ ਸਨ, ਇੱਕ ਪੈਂਟਰੀ ਕਾਰ ਸੀ, ਜਦੋਂ ਕਿ ਇੱਕ ਪਾਵਰ ਕਾਰ ਸੀ। ਹਾਦਸੇ ‘ਚ 6 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਰਾਬਾਨ ‘ਚ ਮੈਡੀਕਲ ਸਹਾਇਤਾ ਦਿੱਤੀ ਗਈ। ਹੁਣ ਉਸ ਨੂੰ ਬਿਹਤਰ ਇਲਾਜ ਲਈ ਚੱਕਰਧਰਪੁਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ।