ਸ੍ਰੀ ਚਮਕੌਰ ਸਾਹਿਬ,30 ਜੁਲਾਈ,ਬੋਲੇ ਪੰਜਾਬ ਬਿਊਰੋ :
ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਦੀ ਪ੍ਰਧਾਨਗੀ ਹੇਠ ਨਵੇਂ ਬਣੇ ਲੇਬਰ ਚੌਂਕ ਤੇ ਬੁਨਿਆਦੀ ਸਹੂਲਤਾਂ ਸਬੰਧੀ ਐਸਡੀਐਮ ਸ੍ਰੀ ਚਮਕੌਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੇ ਬੈਠਣ ਲਈ ਨਗਰ ਕੌਂਸਲ ਵੱਲੋਂ ਨਵਾਂ ਲੇਬਰ ਚੌਂਕ ਬਣਾਇਆ ਗਿਆ ਸੀ। ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕਹਿਣ ਤੇ ਨਵੇਂ ਲੇਗਰ ਚੌਂਕ ਵਿਖੇ ਸਮੁੱਚੇ ਮਿਸਤਰੀ ਤੇ ਮਜ਼ਦੂਰ ਬੈਠਣਾ ਸ਼ੁਰੂ ਕਰ ਦਿੱਤਾ ਗਿਆ। ਪ੍ਰੰਤੂ ਇਹ ਲੇਬਰ ਚੌਂਕ ਅਧੂਰਾ ਪਿਆ ਹੈ। ਇਹਨਾਂ ਦੱਸਿਆ ਕਿ ਇਸ ਲੇਬਰ ਚੌਂਕ ਤੇ ਨਾ ਪਾਣੀ ਦੀ ਸਹੂਲਤ ਹੈ, ਨਾ ਬਿਜਲੀ ਦੀ ਸਹੂਲਤ ਹੈ ਤੇ ਨਾ ਕੋਈ ਬਾਥਰੂਮ ਬਣਾਏ ਗਏ ਹਨ ਅਤੇ ਨਾ ਹੀ ਮਜ਼ਦੂਰਾਂ ਦੇ ਬੈਠਣ ਦੇ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ ।ਜਦੋਂ ਕਿ ਅਧੂਰੇ ਪਏ ਲੇਬਰ ਚੌਂਕ ਨੂੰ ਮੁਕੰਮਲ ਕਰਾਉਣ ਲਈ ਹਲਕੇ ਦੇ ਵਿਧਾਇਕ ਸਮੇਤ ਨਗਰ ਕੌਂਸਲ , ਅਧਿਕਾਰੀਆਂ ਨੂੰ ਲਗਾਤਾਰ ਜਥੇਬੰਦੀ ਮੰਗ ਪੱਤਰ ਦਿੱਤੇ ਗਏ ਹਨ। ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਇਹਨਾਂ ਦੱਸਿਆ ਕਿ ਯੂਨੀਅਨ ਵੱਲੋਂ ਅੱਜ ਮਾਨਯੋਗ ਐਸਡੀਐਮ ਸ੍ਰੀ ਚਮਕੌਰ ਸਾਹਿਬ ਨੂੰ ਨਵੇਂ ਲੇਬਰ ਚੋਂਕ ਤੇ ਬੁਨਿਆਦੀ ਸਹੂਲਤਾਂ ਤੇ ਹੋਰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਨਵੇਂ ਲੇਬਰ ਚੌਂਕ ਤੇ ਬੁਨਿਆਦੀ ਸਹੂਲਤਾਂ ਤੁਰੰਤ ਪ੍ਰਦਾਨ ਕੀਤੀਆਂ ਜਾਣ , ਜੇਕਰ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਜਥੇਬੰਦੀ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਐਸਡੀਐਮ ਸਾਹਿਬ ਦੇ ਰੀਡਰ ਨੇ ਜਥੇਬੰਦੀ ਤੋਂ ਮੰਗ ਪੱਤਰ ਹਾਸਿਲ ਕੀਤਾ ਅਤੇ ਉਹਨਾਂ ਭਰੋਸਾ ਦਿੱਤਾ ਕਿ ਜਥੇਬੰਦੀ ਦਾ ਮੰਗ ਪੱਤਰ ਤੁਰੰਤ ਐਸਡੀਐਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਅਜੈਬ ਸਿੰਘ ਸਮਾਣਾ, ਸਤਿੰਦਰ ਸਿੰਘ ਨੀਟਾ, ਜਰਨੈਲ ਸਿੰਘ ਜੈਲਾ, ਗੁਲਾਬ ਚੰਦ ਚੌਹਾਨ, ਜੀਵਨ ਸਿੰਘ ਦੀ ਹਾਜ਼ਰ ਸਨ।