ਬੱਚਿਆਂ ਨੇ ਪੋਸਟਾਂ ਰਾਹੀਂ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ
ਮੋਹਾਲੀ, 29 ਜੁਲਾਈ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਵਿੱਚ ਹਰਿਆ ਭਰਿਆ ਅਤੇ ਸਾਫ ਸੁਥਰਾ ਵਾਤਾਵਰਣ ਸਿਰਜਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਅਖਿਲ ਭਾਰਤੀ ਸੈਣੀ ਸੇਵਾ ਸਮਾਜ ਵੱਲੋਂ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ 300 ਬੂਟੇ ਲਗਾਏ ਗਏ। ਇਹ ਮੁਹਿੰਮ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੇ ਪ੍ਰਧਾਨ ਲਵਲੀਨ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਲ ਇੰਡੀਆ ਸੈਣੀ ਸੇਵਾ ਸਮਾਜ ਮੁਹਾਲੀ ਦੇ ਕਨਵੀਨਰ ਪ੍ਰੀਤ ਕਮਲ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਮੁਹਾਲੀ ਦੇ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਅਤੇ ਐਸ.ਐਚ.ਓ ਗਗਨਦੀਪ ਸਿੰਘ, ਹਰਜੋਤ ਗੱਬਰ, ਹਿੰਮਤ ਸੈਣੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਥੇਦਾਰ ਅਜਮੇਰ ਸਿੰਘ ਕੋਟਲਾ ਨਿਹੰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਆਲ ਇੰਡੀਆ ਸੈਣੀ ਸੇਵਾ ਸਮਾਜ ਦੇ ਕਨਵੀਨਰ ਪ੍ਰੀਤ ਕਮਲ ਸਿੰਘ ਸੈਣੀ ਨੇ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਉਪਰਾਲੇ ਵਜੋਂ ਸੈਕਟਰ 78,89,80,81 ਦੇ ਵੱਖ-ਵੱਖ ਹਿੱਸਿਆਂ ਵਿੱਚ 300 ਬੂਟੇ ਲਗਾਏ ਗਏ ਹਨ। ਇਨ੍ਹਾਂ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਗਾਏ ਗਏ ਇਲਾਕਾ ਨਿਵਾਸੀਆਂ ਨੂੰ ਸੌਂਪੀ ਗਈ ਹੈ।ਉਨ੍ਹਾਂ ਦੱਸਿਆ ਕਿ ਸਾਵਣ ਦੇ ਮਹੀਨੇ ਰੁੱਖ ਲਗਾਉਣ ਨਾਲ ਕੁਦਰਤੀ ਸੋਮਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਨਾਲ ਵਾਤਾਵਰਣ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਨਾਲ ਨਾ ਸਿਰਫ ਵਾਤਾਵਰਣ ਨੂੰ ਫਾਇਦਾ ਹੁੰਦਾ ਹੈ ਸਗੋਂ ਸਥਾਨਕ ਈਕੋਸਿਸਟਮ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਮੁਹਾਲੀ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਸ ਸਾਵਣ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਸ ਨੂੰ ਸਮੂਹਿਕ ਤੌਰ ‘ਤੇ ਉਪਰਾਲਾ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਮੁਹਾਲੀ ਦੇ ਡੀਐਸਪੀ ਸਿਟੀ 2 ਹਰਸਿਮਰਨ ਬੱਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਮਾਜ ਸੇਵੀ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਸਬੰਧੀ ਜਾਗਰੂਕਤਾ ਫੈਲਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰੁੱਖ ਲਗਾ ਕੇ ਅਸੀਂ ਨਾ ਸਿਰਫ਼ ਧਰਤੀ ਨੂੰ ਹਰਿਆ-ਭਰਿਆ ਬਣਾ ਸਕਦੇ ਹਾਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਵੀ ਯਕੀਨੀ ਬਣਾ ਸਕਦੇ ਹਾਂ।
ਦੂਜੇ ਪਾਸੇ ਇਸ ਮੁਹਿੰਮ ਵਿੱਚ ਛੋਟੇ ਬੱਚਿਆਂ ਨੇ ਵਾਤਾਵਰਨ ਨਾਲ ਸਬੰਧਤ ਪੋਸਟਾਂ ਬਣਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।
ਪ੍ਰੀਤ ਕਮਲ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸ ਸਤਪਾਲ ਸਿੰਘ ਕਛਿਆਰਾ, ਸੁਰੇਸ਼ ਸ਼ਰਮਾ, ਤਰਸੇਮ ਸਿੰਘ, ਐਸ.ਐਨ.ਐਸ ਛਾਬੜਾ, ਦਰਸ਼ਨ ਅੱਤਰੀ, ਅਸਕੇਤ ਭੁੱਲਰ, ਚਰਨਜੀਤ ਸਿੰਘ ਐਸ.ਪੀ.ਟੌਂਗ, ਗੁਰਦੀਪ ਸਿੰਘ, ਵਿਨੋਦ ਪਾਂਡੇ, ਪਰਮਜੀਤ ਸਿੰਘ, ਐਸ.ਐਸ.ਨੇਗੀ, ਧਰਮਿੰਦਰ ਸਿੰਘ, ਰਣਧੀਰ ਸਿੰਘ, ਕੇ.ਐਸ.ਸੋਢੀ, ਮਹੇਸ਼ ਸ਼ਰਮਾ, ਸੰਦੀਪ ਪਟਲਨ, ਮਨੀਸ਼ ਸ਼ਰਮਾ, ਸ਼੍ਰੀ ਮਨਜੀਤ ਸਿੰਘ ਤੰਬਰ ਕੋਆਰਡੀਨੇਟਰ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ, ਰੋਪੜ ਯੂਨਿਟ, ਸ਼੍ਰੀ ਸਿਕੰਦਰ ਸਿੰਘ ਕੋਟਲਾ ਨਿਹੰਗ ਪ੍ਰਧਾਨ, ਯੂਥ ਵਿੰਗ, ਆਲ ਇੰਡੀਆ ਸੈਣੀ ਸੇਵਾ ਸਮਾਜ ਰਜਿਸਟਰਡ ਪੰਜਾਬ, ਰੋਪੜ ਯੂਨਿਟ ਨੇ ਭਰਪੂਰ ਸਹਿਯੋਗ ਦਿੱਤਾ।