ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾ ਰਹੀ ਬਲੈਰੋ ਗੱਡੀ ‘ਤੇ ਪੱਥਰ ਡਿੱਗੇ, ਇੱਕ ਪੰਜਾਬੀ ਵਿਅਕਤੀ ਦੀ ਮੌਤ, ਕਈ ਜਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾ ਰਹੀ ਬਲੈਰੋ ਗੱਡੀ ‘ਤੇ ਪੱਥਰ ਡਿੱਗੇ, ਇੱਕ ਪੰਜਾਬੀ ਵਿਅਕਤੀ ਦੀ ਮੌਤ, ਕਈ ਜਖਮੀ


ਸ਼ਿਮਲਾ, 29 ਜੁਲਾਈ, ਬੋਲੇ ਪੰਜਾਬ ਬਿਊਰੋ :


ਪੰਜਾਬ ਤੋਂ ਸ਼ਿਮਲਾ ਨੂੰ ਜਾ ਰਹੀ ਬਲੈਰੋ ਗੱਡੀ ‘ਤੇ ਪੱਥਰ ਦੇ ਟੁਕੜੇ ਡਿਗਣ ਕਾਰਨ ਹਾਦਸਾ ਵਾਪਰ ਗਿਆ।ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਵੱਲ ਨੂੰ ਜਾਂਦਿਆਂ ਪਰਮਾਣੂ ਨੇੜੇ ਜ਼ਮੀਨ ਖਿਸਕਣ ਕਾਰਨ ਪਹਾੜ ਤੋਂ ਵੱਡੇ ਪੱਥਰ ਦੇ ਟੁਕੜੇ ਡਿੱਗੇ।ਇਸ ਦੌਰਾਨ ਬਲੈਰੋ ਗੱਡੀ ਵੀ ਇਨ੍ਹਾਂ ਪੱਥਰਾਂ ਦੀ ਲਪੇਟ ‘ਚ ਆ ਗਈ।ਇਸ ਹਾਦਸੇ ‘ਚ ਇੱਕ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ।ਹਾਦਸੇ ‘ਚ ਮਰਨ ਵਾਲਾ ਵਿਅਕਤੀ ਫਗਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਬੁਲੈਰੋ ਵਿੱਚ 8 ਤੋਂ 9 ਲੋਕ ਸਵਾਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।