ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦੱਬਣ ਨਾਲ ਮਾਂ-ਧੀ ਦੀ ਮੌਤ, 80 ਪਰਿਵਾਰ ਅਸਥਾਈ ਕੈਂਪਾਂ ’ਚ ਸ਼ਿਫਟ

ਚੰਡੀਗੜ੍ਹ ਨੈਸ਼ਨਲ ਪੰਜਾਬ

ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦੱਬਣ ਨਾਲ ਮਾਂ-ਧੀ ਦੀ ਮੌਤ, 80 ਪਰਿਵਾਰ ਅਸਥਾਈ ਕੈਂਪਾਂ ’ਚ ਸ਼ਿਫਟ


ਦੇਹਰਾਦੂਨ, 28 ਜੁਲਾਈ, ਬੋਲੇ ਪੰਜਾਬ ਬਿਊਰੋ :


ਉਤਰਾਖੰਡ ਦੇ ਟਿਹਰੀ ਜ਼ਿਲੇ ਦੇ ਭਿਲੰਗਨਾ ਬਲਾਕ ਦੇ ਤਹਿਤ ਬੂੜਾਕੇਦਾਰ ਇਲਾਕੇ ਦੇ ਤੋਲੀ ਪਿੰਡ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦੱਬਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਮੀਂਹ ਕਾਰਨ ਇੱਥੋਂ ਦੇ ਤਿੰਨ ਪਿੰਡ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ। ਪ੍ਰਸ਼ਾਸਨ ਨੇ ਤਿਨਗੜ੍ਹ, ਤੋਲੀ ਅਤੇ ਭਿਗੁਨ ’ਚ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਤਿੰਨਾਂ ਪਿੰਡਾਂ ਦੇ 80 ਪਰਿਵਾਰਾਂ ਨੂੰ ਅਸਥਾਈ ਕੈਂਪਾਂ ’ਚ ਸ਼ਿਫਟ ਕਰ ਦਿੱਤਾ ਹੈ।
ਉਥੇ ਹੀ ਉੱਤਰਕਾਸ਼ੀ ਜ਼ਿਲੇ ’ਚ ਸਥਿਤ ਗੰਗੋਤਰੀ ਧਾਮ ’ਚ ਸ਼ਨੀਵਾਰ ਰਾਤ ਨੂੰ ਪਾਣੀ ਦਾ ਪੱਧਰ ਵਧਣ ਕਾਰਨ ਸ਼ਿਵਾਨੰਦ ਆਸ਼ਰਮ ਭਾਗੀਰਥੀ ਡੁੱਬ ਗਿਆ। ਐੱਸ. ਡੀ. ਆਰ. ਐੱਫ. ਨੇ ਆਸ਼ਰਮ ’ਚ ਫਸੇ 10 ਸਾਧੂਆਂ ਅਤੇ ਵਰਕਰਾਂ ਨੂੰ ਬਚਾਇਆ। ਦੂਜੇ ਪਾਸੇ ਰੁਦਰਪ੍ਰਯਾਗ ਜ਼ਿਲੇ ’ਚ ਕੇਦਾਰਨਾਥ-ਗੌਰੀਕੁੰਡ ਸੜਕ 50 ਮੀਟਰ ਧੱਸ ਗਈ।
ਸੜਕ ਦੇ ਦੂਜੇ ਪਾਸੇ 2500 ਤੋਂ ਵੱਧ ਯਾਤਰੀ ਫਸ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਚਾਅ ਕੇ ਦੂਜੇ ਪਾਸੇ ਪਹੁੰਚਾਇਆ ਗਿਆ। ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਸੜਕ ’ਤੇ ਮਲਬਾ ਡਿੱਗਣ ਕਾਰਨ ਯਾਤਰਾ ਪ੍ਰਭਾਵਿਤ ਹੋਈ ਹੈ।

Leave a Reply

Your email address will not be published. Required fields are marked *