ਪਤਨੀ ਦਾ ਕਤਲ ਕਰ ਕੇ ਪਤੀ ਖੁਦ ਹੀ ਪਹੁੰਚਿਆ ਪੁਲਿਸ ਚੌਕੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਪਤਨੀ ਦਾ ਕਤਲ ਕਰ ਕੇ ਪਤੀ ਖੁਦ ਹੀ ਪਹੁੰਚਿਆ ਪੁਲਿਸ ਚੌਕੀ


ਸਿਰਸਾ, 28 ਜੁਲਾਈ, ਬੋਲੇ ਪੰਜਾਬ ਬਿਊਰੋ :


ਹਰਿਆਣਾ ਦੇ ਸਿਰਸਾ ‘ਚ ਸ਼ਨੀਵਾਰ ਰਾਤ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ।ਕਤਲ ਕਰਨ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਹਥਿਆਰ ਲੈ ਕੇ ਪੁਲਿਸ ਚੌਕੀ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ। ਇਹ ਘਟਨਾ ਡੱਬਵਾਲੀ ਕਸਬੇ ਦੇ ਪਿੰਡ ਰਾਮਪੁਰਾ ਬਿਸ਼ਨੋਈਆ ਦੀ ਹੈ।ਇਸ ਤੋਂ ਬਾਅਦ ਪੁਲਿਸ ਵਿਅਕਤੀ ਦੇ ਘਰ ਪਹੁੰਚੀ। ਔਰਤ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ‘ਚ ਉਥੇ ਪਈ ਮਿਲੀ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਬਿਸ਼ਨੋਈਆਂ ਦਾ ਰਹਿਣ ਵਾਲਾ ਰਣਜੀਤ ਉਰਫ਼ ਬਬਲੂ ਡਰਾਈਵਰ ਹੈ। ਕੁਝ ਦਿਨ ਪਹਿਲਾਂ ਉਸ ਨੇ ਨਵੀਂ ਗੱਡੀ ਖਰੀਦੀ ਸੀ। ਗੱਡੀ ਦਓ ਕਿਸ਼ਤ ਨੂੰ ਲੈ ਕੇ ਰਣਜੀਤ ਅਤੇ ਮਮਤਾ ਵਿਚ ਝਗੜਾ ਰਹਿੰਦਾ ਸੀ। ਸ਼ਨੀਵਾਰ ਰਾਤ ਨੂੰ ਵੀ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ।ਇਸ ਤੋਂ ਬਾਅਦ ਪਤੀ ਨੇ ਘਰ ‘ਚ ਰੱਖੀ ਲੋਹੇ ਦੀ ਰਾਡ ਚੁੱਕ ਕੇ ਪਤਨੀ ਦੇ ਸਿਰ ਅਤੇ ਗਰਦਨ ‘ਤੇ ਹਮਲਾ ਕਰ ਦਿੱਤਾ। ਮਮਤਾ ਉੱਥੇ ਹੀ ਡਿੱਗ ਪਈ ਤੇ ਉਸ ਦੀ ਮੌਤ ਹੋ ਗਈ।
ਕਤਲ ਕਰਨ ਤੋਂ ਬਾਅਦ ਰਣਜੀਤ ਉਰਫ ਬਬਲੂ ਪੁਲਿਸ ਚੌਕੀ ਗੋਰੀਵਾਲਾ ਪਹੁੰਚ ਗਿਆ। ਉਸ ਦੇ ਹੱਥ ਵਿਚ ਖੂਨ ਨਾਲ ਲੱਥਪੱਥ ਹਥਿਆਰ ਵੀ ਸੀ। ਉਸ ਨੇ ਚੌਕੀ ’ਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਉਸ ਨੇ ਹਥਿਆਰਾਂ ਸਮੇਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ।
ਮਮਤਾ ਦੇ 2 ਬੇਟੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 12 ਸਾਲ ਅਤੇ ਦੂਜੇ ਦੀ ਉਮਰ 5 ਸਾਲ ਹੈ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਰਣਜੀਤ ਸਿੰਘ ਉਰਫ਼ ਬਬਲੂ ਨੂੰ ਹਿਰਾਸਤ ਵਿਚ ਲੈ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।