ਸੁੱਖ ਵਿਲਾਸ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ ਕਿਹਾ ਲੋਕਾਂ ਨੂੰ ਖੁਸ਼ਖਬਰੀ ਦੇਣ ਜਾ ਰਹੇ ਹਾਂ
ਚੰਡੀਗੜ੍ਹ 27 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਗਿੱਦੜਬਾਹਾ ਦੇ ਪਿੰਡ ਦੋਦਾ ਵਿੱਚ ਨਵੀਂ ਬਣਨ ਵਾਲੀ ਮਾਲਵਾ ਨਹਿਰ ਦਾ ਮੁਆਇਨਾ ਕਰਨ ਗਏ ਹੋਏ ਸਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ ਸੁੱਖ ਵਿਲਾਸ ਸਬੰਧੀ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਹਨ ਲੋਕਾਂ ਨੂੰ ਖੁਸ਼ਖਬਰੀ ਦੇਣ ਜਾ ਰਹੇ ਹਨ।
ਸੀਐਮ ਮਾਨ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ‘ਤੇ 25 ਸਾਲ ਰਾਜ ਕੀਤਾ। ਇਹਨਾਂ ਨੂੰ ਹੁਣ ਲੋਕਾਂ ਤੋਂ ਡਰ ਕਿਉਂ ਲੱਗ ਰਿਹਾ ਹੈ। ਇਹਨਾਂ ਨੇ ਲੰਬੀ ਸਥਿਤ ਆਪਣੇ ਘਰ ਦੀਆਂ ਕੰਧਾਂ ਐਨੀਆਂ ਉੱਚੀਆਂ ਉੱਚੀਆਂ ਕਿਉਂ ਕਰ ਲਈਆਂ ਇਹਨਾਂ ਨੂੰ ਹੁਣ ਡਰ ਕਿਸ ਗੱਲ ਦਾ ਲੱਗ ਰਿਹਾ ਹੈ।ਭਗਵੰਤ ਮਾਨ ਨੇ ਕਿਹਾ ਕਿ ਲੰਬੀ ਦੇ ਪਿੰਡ ਬਾਦਲ ਵਾਲੇ ਘਰ ਵਿੱਚ ਮਾਰਬਲ ਇਟਲੀ ਤੋਂ ਮੰਗਵਾ ਕੇ ਲਗਾਇਆ ਗਿਆ ਜੋ ਸਾਡੇ ਖੂਨ ਪਸੀਨੇ ਦੀ ਕਮਾਈ ਦਾ ਹੀ ਆਇਆ ਹੈ। ਸਾਡੇ ਪੈਸਿਆਂ ਨਾਲ ਹੀ ਇਸ ਨੂੰ ਬਣਾਇਆ ਗਿਆ ਹੈ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਾਲਾ ਸੁਖਬੀਰ ਬਾਦਲ ਦਾ ਸੁੱਖ ਵਿਲਾਸ ਇਸ ਦੇ ਕਾਗਜ਼ ਮੈਂ ਕੱਢ ਲਏ ਹਨ। ਆਉਣ ਵਾਲੇ ਦਿਨਾਂ ‘ਚ ਤੁਹਾਨੂੰ ਖੁਸ਼ ਖ਼ਬਰੀ ਦੇਣ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸੀਐਮ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸੁੱਖ ਵਿਲਾਸ ਹੋਟਲ ‘ਚ ਇਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਅਤੇ ਹਰ ਕਮਰੇ ਪਿੱਛੇ ਪੂਲ ਹੈ। ਅਸਲ ‘ਚ ਉਸ ਦਾ ਨਾਮ ਸੁੱਖ ਵਿਲਾਸ ਨਹੀਂ ਸਗੋਂ ਮੈਟਰੋ ਈਕੋ ਗਰੀਨ ਰਿਜ਼ੋਰਟ ਹੈ।
ਇਸ ਦੇ ਨਾਂ ‘ਤੇ ਪੱਲਣਪੁਰ ਪਿੰਡ ਮੋਹਾਲੀ ਜ਼ਿਲ੍ਹੇ ‘ਚ ਹੈ। ਇਸ ਦੀ ਸ਼ੁਰੂਆਤ ਮੈਟਰੋ ਈਕੋ ਗਰੀਨ ਰਿਜ਼ੋਰਟ ਜਦੋਂ 1985-86 ‘ਚ ਬਾਦਲ ਪਰਿਵਾਰ ਨੇ ਪੱਲਣਪੁਰ ਪਿੰਡ ‘ਚ 86 ਕਨਾਲ 16 ਮਰਲੇ ਜ਼ਮੀਨ ਖ਼ਰੀਦੀ। ਇਹ ਜੰਗਲਾਤ ਦਾ ਇਲਾਕਾ ਹੈ ਅਤੇ ਇੱਥੇ ਨਿਰਮਾਣ ਕਾਰਜ ਨਹੀਂ ਹੋ ਸਕਦੇ। ਇਸ ਤੋਂ ਬਾਅਦ ਬਾਦਲਾਂ ਨੇ ਈਕੋ ਟੂਰਿਜ਼ਮ ਪਾਲਿਸੀ ਲਿਆਂਦੀ ਅਤੇ ਉਸ ਦੇ ਅਧੀਨ ਸੋਧ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਹੈ। ਇਸ ਦੇ ਨਾਲ-ਨਾਲ ਕਾਫੀ ਹੋਰ ਸੋਧਾਂ ਵੀ ਆਪਣੇ ਫ਼ਾਇਦੇ ਲਈ ਕਰ ਲਈਆਂ। ਇੱਥੇ ਪਹਿਲਾਂ ਬਾਦਲ ਪਰਿਵਾਰ ਦਾ ਪੋਲਟਰੀ ਫਾਰਮ ਸੀ, ਜਿਸ ਨੂੰ ਬਦਲ ਕੇ ਹੋਟਲ ਬਣਾ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁੱਖ ਵਿਲਾਸ ਹੋਟਲ ਦੇ ਮਾਮਲੇ ਵਿਚ ਕੀਤੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਉਹ ਸਾਬਤ ਕਰਨ ਕਿ ਮੈਟਰੋ ਇਕੋ ਗ੍ਰੀਨਜ਼ ਨੇ 8 ਕਰੋੜ ਰੁਪਏ ਦਾ ਲਾਭ ਹਾਸਲ ਕੀਤਾ ਤੇ 108 ਕਰੋੜ ਰੁਪਏ ਦਾ ਲਾਹਾ ਲੈਣ ਦੀ ਗੱਲ ਤਾਂ ਦੂਰ ਦੀ ਗੱਲ ਹੈ।