ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਬੂਟੇ ਲਾਏ ਗਏ

ਚੰਡੀਗੜ੍ਹ ਪੰਜਾਬ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਬੂਟੇ ਲਾਏ ਗਏ

ਚੰਡੀਗੜ੍ਹ 27 ਜੁਲਾਈ,ਬੋਲੇ ਪੰਜਾਬ ਬਿਊਰੋ :

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਦੂਨ ਪਬਲਿਕ ਸਕੂਲ ਨਵਾਂ ਚੰਡੀਗੜ੍ਹ ਵਿਖੇ ਵਣ ਮਹਾਂ-ਉਤਸਵ ਮਨਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਵਿਪਨ ਜੋਤ ਸਚਦੇਵਾ ਨੇ ਸਾਰੇ ਲੇਖਕਾਂ,ਕਵੀਆਂ ਨੂੰ ਜੀ ਆਇਆਂ ਆਖਿਆ।ਸਕੂਲ ਕੋਆਰਡੀਨੇਟਰ ਸ੍ਰੀ ਨਵਨੀਤ ਸਾਗਵਾਨ ਨੇ ਸਭ ਮਹਿਮਾਨਾਂ ਨੂੰ ਸਕੂਲ ਦਾ ਗੇੜਾ ਲਵਾਇਆ ਅਤੇ ਸੁੱਖ- ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਖੁਲ੍ਹੇ ਮੈਦਾਨ ਵਿਚ ਪਹਿਲਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੁਖਚੈਨ ਦਾ ਬੂਟਾ ਲਾਇਆ। ਇਸ ਤੋੰ ਬਾਦ ਨੌਵੀ ਤੋਂ ਛੇਵੀਂ ਜਮਾਤ ਤੱਕ ਹਰ ਕਲਾਸ ਨੇ ਆਪੋ ਆਪਣੀ ਕਲਾਸ ਦੇ ਨਾਮ ਤੇ ਨਿੰਮ,ਜਾਮਣ,ਅੰਬ,ਬਹੇੜਾ ਅਤੇ ਔਲੇ ਦੇ ਬੂਟੇ ਲਾਏ।

ਇਸ ਕੰਮ ਵਿਚ ਮੈਡਮ ਅਨੂ ਬਾਲਾ, ਭੁਪਿੰਦਰ ਕੌਰ,ਪਰਮਿੰਦਰ ਕੌਰ ਜੀ ਦਾ ਸਹਿਯੋਗ ਰਿਹਾ।ਪ੍ਰੀ-ਨਰਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦਾ ਉਤਸ਼ਾਹ ਵੇਖ ਕੇ ਸਾਰੇ ਬਾਗੋ-ਬਾਗ ਹੋ ਗਏ।ਲੇਖਕਾਂ ਨੇ ਬੂਟੇ ਲਾਏ ਅਤੇ ਬੱਚਿਆਂ ਨੂੰ ਹਰ ਬੂਟੇ ਦੇ ਨਾਮ ਅਤੇ ਲਾਭ ਬਾਰੇ ਦੱਸਿਆ।ਇਸ ਤੋਂ ਬਾਦ ਦਸਵੀਂ ਜਮਾਤ ਦੀ ਕਲਾਸ ਵਿਚ ਕਵੀ-ਦਰਬਾਰ ਕਰਵਾਇਆ ਗਿਆ ਜਿਸ ਵਿਚ ਗੁਰਦਰਸ਼ਨ ਸਿੰਘ ਮਾਵੀ,ਡਾ: ਅਵਤਾਰ ਸਿੰਘ ਪਤੰਗ, ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਦਰਸ਼ਨ ਸਿੱਧੂ, ਸੁਖਵੀਰ ਸਿੰਘ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਪਾਲ ਅਜਨਬੀ ਸ਼ਾਮਲ ਸਨ।ਦਸਵੀਂ ਦੇ ਕੁਝ ਵਿਦਿਆਰਥੀਆਂ ਨੇ ਵੀ ਕਵਿਤਾਵਾਂ ਸੁਣਾਈਆਂ।ਅਖੀਰ ਵਿਚ ਪ੍ਰਿੰਸੀਪਲ ਮੈਡਮ ਨੇ ਸਭ ਕਵੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *