ਕਿਰਤ ਦਾਨ ਸੇਵਾ ਸੁਸਾਇਟੀ ਰਾਜਪੁਰਾ ਵੱਲੋਂ ਸੈਦਖੇੜੀ ਸਕੂਲ ਵਿੱਚ ਫਲਾਂ ਦੇ ਪੌਦੇ ਲਗਾਏ

ਚੰਡੀਗੜ੍ਹ ਪੰਜਾਬ

ਕਿਰਤ ਦਾਨ ਸੇਵਾ ਸੁਸਾਇਟੀ ਰਾਜਪੁਰਾ ਵੱਲੋਂ ਸੈਦਖੇੜੀ ਸਕੂਲ ਵਿੱਚ ਫਲਾਂ ਦੇ ਪੌਦੇ ਲਗਾਏ


ਰਾਜਪੁਰਾ 27 ਜੁਲਾਈ ,ਬੋਲੇ ਪੰਜਾਬ ਬਿਊਰੋ :


ਕਿਰਤਦਾਨ ਸੇਵਾ ਸੁਸਾਇਟੀ ਰਾਜਪੁਰਾ ਵੱਲੋਂ ਰਾਮ ਸਿੰਘ ਨੇ ਆਪਣੇ ਸਪੁੱਤਰ ਇੰਦਰਪ੍ਰੀਤ ਸਿੰਘ ਆਸਟ੍ਰੇਲੀਆ ਦੇ ਜਨਮ ਦਿਨ ਦੇ ਸੰਬੰਧ ਵਿੱਚ ਕਿਰਤ ਦਾਨ ਸੇਵਾ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਇੱਕ ਦਰਜਨ ਦੇ ਕਰੀਬ ਅਮਰੂਦ, ਚੀਕੂ, ਆੜੂ, ਬਿਲ, ਨਾਸ਼ਪਾਤੀ, ਅੰਬ ਆਦਿ ਫਲਾਂ ਦੇ ਪੌਦੇ ਸਰਕਾਰੀ ਹਾਈ ਸਕੂਲ ਸੈਦਖੇੜੀ ਵਿਖੇ ਲਗਾਏ। ਇਸ ਮੌਕੇ ਸੈਦਖੇੜੀ ਦੇ ਸਰਪੰਚ ਪਰਮਜੀਤ ਸਿੰਘ ਅਤੇ ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਹੈੱਡ ਮਾਸਟਰ ਉਚੇਚੇ ਤੌਰ ਤੇ ਪਹੁੰਚੇ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕ ਰਾਜਿੰਦਰ ਸਿੰਘ ਚਾਨੀ, ਅਵਰਿੰਦਰ ਸਿੰਘ ਅਲੂਣਾ, ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ, ਅਮਰਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ ਚੋਪੜਾ, ਜਸਬੀਰ ਸਿੰਘ ਚੀਮਾ, ਸੁਨੀਲ ਕੁਮਾਰ ਰੇਲਵੇ ਕਲੋਨੀ ਵਾਲੇ, ਬਲਬੀਰ ਕੌਰ, ਗੁਰਜੀਤ ਕੌਰ, ਜਸਮਨ ਕੌਰ, ਸੁਖਮਨ ਕੌਰ, ਸੁਖਬੀਰ ਗੋਲਡੀ, ਸਰਬਜੀਤ ਸਿੰਘ, ਅਵਤਾਰ ਸਿੰਘ, ਸ਼ੁਸ਼ੀਲ ਕੁਮਾਰ, ਸਵਰਨ ਸਿੰਘ ਪੰਚ, ਗੁਲਜਾਰ ਸਿੰਘ ਪੰਚ, ਜੋਗਿੰਦਰ ਸਿੰਘ ਪੰਚ, ਜਸਵੰਤ ਸਿੰਘ ਪੰਚ, ਜਤਿੰਦਰ ਸਿੰਘ, ਅਤੇ ਹੋਰ ਸੱਜਣ ਵੀ ਮੌਜੂਦ ਸਨ।

Leave a Reply

Your email address will not be published. Required fields are marked *