ਤਿਹਾੜ ਜੇਲ੍ਹ ਵਿਚ ਕੈਦੀਆਂ ਵਿਚਾਲੇ ਗੈਂਗਵਾਰ, ਦੋ ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਤਿਹਾੜ ਜੇਲ੍ਹ ਵਿਚ ਕੈਦੀਆਂ ਵਿਚਾਲੇ ਗੈਂਗਵਾਰ, ਦੋ ਜ਼ਖਮੀ


ਨਵੀਂ ਦਿੱਲੀ, 27 ਜੁਲਾਈ, ਬੋਲੇ ਪੰਜਾਬ ਬਿਊਰੋ :


ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸ਼ੁੱਕਰਵਾਰ ਨੂੰ ਕੈਦੀਆਂ ਵਿਚਾਲੇ ਗੈਂਗਵਾਰ ਸ਼ੁਰੂ ਹੋ ਗਈ। ਜਿੱਥੇ ਇਕ ਕੈਦੀ ਨੇ ਬਦਲਾ ਲੈਣ ਲਈ ਦੋ ਹੋਰ ਕੈਦੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਵਲੀ ਅਤੇ ਲਵੀਸ਼ ਨਾਮ ਦੇ ਦੋ ਕੈਦੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਸ਼ੁੱਕਰਵਾਰ ਦੇਰ ਸ਼ਾਮ ਇਕ ਕੈਦੀ ਹਸਪਤਾਲ ਤੋਂ ਜੇਲ ਪਰਤਿਆ। ਦੂਸਰਾ ਕੈਦੀ ਹਾਲੇ ਵੀ ਹਸਪਤਾਲ ਵਿਚ ਦਾਖ਼ਲ ਹੈ।
ਸ਼ੁੱਕਰਵਾਰ ਨੂੰ ਤਿਹਾੜ ਜੇਲ ਦੇ ਫੋਨ ਰੂਮ ‘ਚ ਲੜਾਈ ਹੋਈ। ਹਮਲੇ ਦਾ ਦੋਸ਼ ਲੋਕੇਸ਼ ਨਾਂ ਦੇ ਕੈਦੀ ‘ਤੇ ਹੈ। ਲਵਲੀ ਅਤੇ ਲਵੀਸ਼ ‘ਤੇ ਲੋਕੇਸ਼ ਦੇ ਭਰਾ ਦੀ ਹੱਤਿਆ ਦਾ ਦੋਸ਼ ਹੈ। ਇਸ ਕਾਰਨ ਇਹ ਦੋਵੇਂ ਜੇਲ ਵਿੱਚ ਹਨ। ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਲੋਕੇਸ਼ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਲਵਲੀ ਅਤੇ ਲਵੀਸ਼ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ।
ਹਮਲੇ ਦੌਰਾਨ ਲਵਲੀ ਅਤੇ ਲਵੀਸ਼ ਫੋਨ ‘ਤੇ ਗੱਲ ਕਰ ਰਹੇ ਸਨ। ਇਸੇ ਦੌਰਾਨ ਮੌਕਾ ਦੇਖ ਕੇ ਲੋਕੇਸ਼ ਅਤੇ ਉਸ ਦੇ ਸਾਥੀਆਂ ਹਿਮਾਂਸ਼ ਅਤੇ ਅਭਿਸ਼ੇਕ ਨੇ ਉਸ ‘ਤੇ ਹਮਲਾ ਕਰ ਦਿਤਾ। ਤਿੰਨਾਂ ਨੇ ਲਵਲੀ ਅਤੇ ਲਵੀਸ਼ ‘ਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

Leave a Reply

Your email address will not be published. Required fields are marked *