ਜੈਤੋ, 26 ਜੁਲਾਈ, ਬੋਲੇ ਪੰਜਬ ਬਿਊਰੋ :
ਬੀਤੇ ਦਿਨੀਂ ਸਥਾਨਕ ਮਾਰਕੀਟ ‘ਚ ਮੈਡੀਕਲ ਸਟੋਰ ਵਿਖੇ ਇੱਕੋ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਦੁਕਾਨ ਦੇ ਮੁਲਾਜ਼ਮ ਰਵੀ ‘ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਦੁਕਾਨ ਦੇ ਗੱਲੇ ‘ਚੋਂ ਨਕਦੀ ਲੁੱਟ ਲਈ ਅਤੇ ਮੋਟਰਸਾਈਕਲ ‘ਤੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡੀਕਲ ਸਟੋਰ ਦੇ ਮਾਲਕ ਤਰਸੇਮ ਗੋਇਲ ਨੇ ਦੱਸਿਆ ਕਿ ਲੁਟੇਰੇ ਦਵਾਈ ਲੈਣ ਦੇ ਬਹਾਨੇ ਦੁਕਾਨ ‘ਤੇ ਆਏ ਸਨ ਅਤੇ ਦੁਕਾਨ ‘ਚ ਇਕ ਮੁਲਾਜ਼ਮ ਨੂੰ ਇਕੱਲਾ ਦੇਖ ਕੇ ਉਸ ਨਾਲ ਗੱਲਬਾਤ ਕਰਨ ਲੱਗੇ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਤਿੰਨ ਲੁਟੇਰਿਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਮੁਲਾਜ਼ਮ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਪਰ ਉਹ ਇਕੱਲਾ ਸੀ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜੈਤੋ ਥਾਣੇ ਦੇ ਐਸ.ਐਚ.ਓ. ਰਾਜੇਸ਼ ਕੁਮਾਰ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।