ਬਰੈਂਪਟਨ (ਕੇਨੈਡਾ)26 ਜੁਲਾਈ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)
ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਹੋਰਾਂ ਨਾਲ ਵਿਸ਼ੇਸ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਡਾ. ਦਵਿੰਦਰ ਸਿੰਘ ਆਪਣੇ ਵਿਦੇਸ਼ੀ ਦੌਰੇ ‘ਤੇ ਕੁਝ ਦਿਨਾਂ ਲਈ ਬਰੈਂਪਟਨ ਕੈਨੇਡਾ ਵਿਖੇ ਕਲਗੀਧਰ ਟਰੱਸਟ ਵੱਲੋਂ ਗੁਰਮਤਿ ਤੇ ਸਿੱਖਿਆ ਦੇ ਖੇਤਰ ਵਿੱਚ ਚੱਲ ਰਹੇ ਵੱਖ-ਵੱਖ ਕਾਰਜਾਂ ਦੇ ਪ੍ਰਚਾਰ ਲਈ ਆਏ ਹੋਏ ਹਨ।
ਸ੍ਰ. ਚੱਠਾ ਨੇ ਡਾ. ਦਵਿੰਦਰ ਸਿੰਘ ਹੋਰਾਂ ਨਾਲ ਮੁਲਾਕਾਤ ਦੌਰਾਨ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਲਈ ਕਰਵਾਏ ਜਾਂਦੇ ਕਾਰਜਾਂ ਬਾਰੇ ਦੱਸਿਆ । ਉਨ੍ਹਾਂ ਆਖਿਆ ਕਿ ਵਰਤਮਾਨ ਸਮੇਂ ਨੈਤਿਕ ਸਿੱਖਿਆ ਦੀ ਬੇਹੱਦ ਜ਼ਰੂਰਤ ਹੈ ਕਿਉਂਕਿ ਪਹਿਲਾ ਨੈਤਿਕ ਗੁਣ ਲੋਕ ਸਾਂਝੇ ਪਰਿਵਾਰਾਂ, ਅਧਿਆਪਕਾਂ ਤੇ ਸਮਾਜ ਦੇ ਚੰਗੇ ਵਿਅਕਤੀਆਂ ਪਾਸੋਂ ਸਿੱਖਦੇ ਸਨ।
ਜਗਤ ਪੰਜਾਬੀ ਸਭਾ ਵੱਲੋਂ ਨੈਤਿਕਤਾ ਦੀ ਕਿਤਾਬ ਤਿਆਰ ਕੀਤੀ ਗਈ ਹੈ ਜਿਸ ਨੂੰ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਡਾ. ਦਵਿੰਦਰ ਸਿੰਘ ਨੂੰ ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਤਿਆਰ ਕਰਵਾਏ ਕਾਇਦਾ-ਏ-ਨੂਰ ਅਤੇ ਨੈਤਿਕਤਾ ਦੇ ਵਿਸ਼ੇ ਵਾਲੀ ਕਿਤਾਬ ਭੇਟ ਕੀਤੀ। ਉਹਨਾਂ ਕਿਹਾ ਕਿ ਅਜਿਹੀਆਂ ਮੁਲਵਾਨ ਕਿਤਾਬਾਂ ਵੇਲੇ ਦੀ ਲੋੜ ਹਨ।