ਮਿਨੀਮਲ ਇਨਵੇਸਿਵ ਸਰਜੀਕਲ ਇਲਾਜ ਦਰਦ ਰਹਿਤ ਹੁੰਦਾ ਹੈ ਅਤੇ ਕਿਸੇ ਐਨਸਥੀਸੀਆ ਜਾਂ ਹਸਪਤਾਲ ਵਿਚ ਰਹਿਣ ਦੀ ਲੋੜ ਨਹੀਂ ਹੁੰਦੀ ਹੈ
ਚੰਡੀਗੜ੍ਹ, 25 ਜੁਲਾਈ ,ਬੋਲੇ ਪੰਜਾਬ ਬਿਊਰੋ :
ਵਧੇ ਹੋਏ ਪ੍ਰੋਸਟੇਟ (ਬੀਪੀਐਚ) ਤੋਂ ਪੀੜਤ ਇੱਕ 73 ਸਾਲਾ ਵਿਅਕਤੀ, ਜਿਸ ਕਾਰਨ ਉਸਦੀ ਕਿਡਨੀ ਖਰਾਬ ਹੋ ਗਈ ਸੀ, ਜਿਸਦੇ ਲਈ ਇੱਕ ਯੂਰੀਨਰੀ ਕੈਥੀਟਰ ਲਗਾਇਆ ਗਿਆ ਸੀ। ਅਜਿਹੀ ਸਥਿਤੀ ਵਾਲੇ ਮਰੀਜ਼ ਨੂੰ ਫੋਰਟਿਸ ਹਸਪਤਾਲ ਵਿੱਚ ਵਾਟਰ ਵੈਪਰ ਥੈਰੇਪੀ (ਰੇਜ਼ਮ) ਰਾਹੀਂ ਨਵਾਂ ਜੀਵਨ ਦਿੱਤਾ ਗਿਆ। ਪ੍ਰੋਸਟੇਟ ਲਈ ਮਿਨੀਮਲ ਇਨਵੇਸਿਵ ਸਰਜੀਕਲ ਇਲਾਜ ਦਾ ਨਵਾਂ ਰੂਪ ਹੈ, ਜੋ ਫੋਰਟਿਸ ਹਸਪਤਾਲ, ਮੋਹਾਲੀ ਵਿੱਚ ਉਪਲੱਬਧ ਹੈ।
ਵਾਟਰ ਵੈਪਰ ਥੈਰੇਪੀ (ਰੇਜ਼ਮ) ਇੱਕ ਦਰਦ ਰਹਿਤ ਡੇ-ਕੇਅਰ ਪ੍ਰਕਿਰਿਆ ਹੈ, ਜੋ ਉੱਚ ਜੋਖਮ ਵਾਲੇ ਮਰੀਜ਼ਾਂ ਜਾਂ ਨੌਜਵਾਨ ਮਰੀਜ਼ਾਂ ਨੂੰ ਪੇਸ਼ ਕੀਤੀ ਜਾਂਦੀ ਹੈ। ਜੋ ਆਪਣੀ ਜਣਨ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਲੰਬੇ ਸਮੇਂ ਦੇ ਪ੍ਰਭਾਵ ਰਵਾਇਤੀ ਪ੍ਰਕਿਰਿਆ ਦੇ ਸਮਾਨ ਹਨ।
ਮਰੀਜ਼ ਨੂੰ ਸਟ੍ਰੋਕ ਵੀ ਹੋਇਆ ਸੀ ਅਤੇ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਲਈ ਉਸ ਨੇ ਕਾਰਡੀਆਕ ਸਟੈਂਟਿੰਗ ਕਰਵਾਈ ਸੀ ਅਤੇ ਉਸ ਨੂੰ ਖੂਨ ਪਤਲਾ ਕਰਨ ਲਈ ਦਵਾਈ ਦਿੱਤੀ ਜਾ ਰਹੀ ਸੀ। ਬੀਪੀਐਚ ਦੇ ਇਸ ਕੇਸ ਨੂੰ ਸਰਜਰੀ ਦੀ ਲੋੜ ਸੀ। ਕਿਉਂਕਿ ਇਹ ਇੱਕ ਉੱਚ-ਜੋਖਮ ਵਾਲਾ ਕੇਸ ਸੀ, ਇਸ ਲਈ ਸਰਜਰੀ ਕਰਵਾਉਣਾ ਉਸ ਲਈ ਜਾਨਲੇਵਾ ਹੋ ਸਕਦਾ ਸੀ। ਮਰੀਜ਼ ਨੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਪਰ ਅੰਤ ਵਿੱਚ ਡਾ. ਰੋਹਿਤ ਡਡਵਾਲ, ਕੰਸਲਟੈਂਟ, ਯੂਰੋਲੋਜੀ, ਐਂਡਰੋਲੋਜੀ ਅਤੇ ਰੋਬੋਟਿਕ ਸਰਜਰੀ ਵਿਭਾਗ, ਫੋਰਟਿਸ ਹਸਪਤਾਲ, ਮੋਹਾਲੀ ਨਾਲ ਇਸ ਸਾਲ ਮਈ ਵਿੱਚ ਸੰਪਰਕ ਕੀਤਾ।
ਪੂਰੀ ਜਾਂਚ ਤੋਂ ਬਾਅਦ, ਮਰੀਜ਼ ਲਈ ਵਾਟਰ ਵੈਪਰ ਥੈਰੇਪੀ (ਰੇਜ਼ਮ) ਦੀ ਯੋਜਨਾ ਬਣਾਈ ਗਈ। ਇਸ ਪ੍ਰਕਿਰਿਆ ਵਿੱਚ ਇੱਕ ਵਿਸ਼ੇਸ਼ ਹੱਥ ਨਾਲ ਫੜੇ ਜਾਣ ਵਾਲੇ ਰੇਡੀਓਫਰੀਕੁਐਂਸੀ ਯੰਤਰ ਦੁਆਰਾ ਪ੍ਰੋਸਟੈਟਿਕ ਪੈਰੇਨਕਾਈਮਾ ਦੇ ਅੰਦਰ ਵਾਟਰ ਵੈਪਰ ਨੂੰ ਇੰਜੈਕਟਰ ਕਰਨਾ ਸ਼ਾਮਿਲ ਹੈ, ਜੋ ਸਮੇਂ ਦੇ ਨਾਲ ਪ੍ਰੋਸਟੇਟ ਦੇ ਪ੍ਰਗਤੀਸ਼ੀਲ ਡਿਪ੍ਰੈਸ਼ਰਾਈਜ਼ੇਸ਼ਨ ਅਤੇ ਲੱਛਣਾਂ ਵਿੱਚ ਸੁਧਾਰ ਵੱਲ ਲੈ ਜਾਂਦਾ ਹੈ। ਪੂਰੀ ਪ੍ਰਕਿਰਿਆ ਵਿੱਚ ਲਗਭਗ ਪੰਜ ਮਿੰਟ ਲੱਗਦੇ ਹਨ ਅਤੇ ਮਰੀਜ਼ ਨੂੰ ਕੈਥੀਟਰ ਚਾਲੂ ਕਰਕੇ ਛੁੱਟੀ ਦਿੱਤੀ ਜਾਂਦੀ ਹੈ, ਜਿਸ ਨੂੰ ਇੱਕ ਹਫ਼ਤੇ ਬਾਅਦ ਹਟਾ ਦਿੱਤਾ ਜਾਂਦਾ ਹੈ।
ਇਸ ਪ੍ਰਕਿਰਿਆ ਲਈ ਪ੍ਰੋਸਟੇਟ ਟਿਸ਼ੂ ਨੂੰ ਕੱਟਣ ਦੀ ਲੋੜ ਨਹੀਂ ਹੁੰਦੀ ਹੈ, ਇਸ ਲਈ ਕੋਈ ਖੂਨ ਨਹੀਂ ਨਿਕਲਦਾ ਅਤੇ ਨਾ ਹੀ ਕੋਈ ਦਰਦ ਹੁੰਦਾ ਹੈ। ਇਹ ਪ੍ਰਕਿਰਿਆ ਸਥਾਨਕ ਐਨਸਥੀਸੀਆ ਦੇ ਅਧੀਨ ਕੀਤੀ ਜਾਂਦੀ ਹੈ ਅਤੇ ਮਰੀਜ਼ ਨੂੰ ਇੱਕ ਘੰਟੇ ਲਈ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ।
ਮਾਮਲੇ ’ਤੇ ਚਰਚਾ ਕਰਦੇ ਹੋਏ, ਡਾ. ਡਡਵਾਲ ਨੇ ਕਿਹਾ, ‘‘ਮਰੀਜ਼ ਨੂੰ 23 ਮਈ ਨੂੰ ਪਾਣੀ ਦੀ ਵਾਟਰ ਵੈਪਰ ਥੈਰੇਪੀ ਦਿੱਤੀ ਗਈ ਸੀ ਅਤੇ ਪ੍ਰਕਿਰਿਆ ਤੋਂ ਇੱਕ ਘੰਟੇ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਕਿਉਂਕਿ ਉਸਦੀ ਕਿਡਨੀ ਬਿਮਾਰੀ ਨਾਲ ਪ੍ਰਭਾਵਿਤ ਸੀ, ਇਸ ਲਈ ਕੈਥੀਟਰ ਨੂੰ ਦੋ ਹਫ਼ਤਿਆਂ ਤੱਕ ਰੱਖਿਆ ਗਿਆ ਸੀ, ਜਦੋਂ ਤੱਕ ਕਿਡਨੀ ਨੁਕਸਾਨ ਤੋਂ ਠੀਕ ਨਹੀਂ ਹੋ ਗਈ। ਦੋ ਮਹੀਨਿਆਂ ਬਾਅਦ, ਮਰੀਜ਼ ਪੂਰੀ ਤਰ੍ਹਾਂ ਠੀਕ ਹੈ ਅਤੇ ਆਮ ਜ਼ਿੰਦਗੀ ਜੀ ਰਿਹਾ ਹੈ।
ਡਾ. ਡਡਵਾਲ ਨੇ ਅੱਗੇ ਕਿਹਾ, ‘‘ਕਿਉਂਕਿ ਬੀਪੀਐਚ ਬੁਢਾਪੇ ਵਿੱਚ ਹੁੰਦਾ ਹੈ, ਜ਼ਿਆਦਾਤਰ ਮਰੀਜ਼ਾਂ ਨੂੰ ਕਾਰਡੀਓਵੈਸਕੁਲਰ ਅਤੇ ਹੋਰ ਕੋਮੋਰਬਿਡੀਟੀਜ਼ ਹੁੰਦੀਆਂ ਹਨ। ਅਜਿਹੇ ਮਾਮਲਿਆਂ ਵਿੱਚ, ਮਰੀਜ਼ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹੁੰਦੇ ਹਨ, ਜਿਸ ਨਾਲ ਪ੍ਰਕਿਰਿਆ ਦੌਰਾਨ ਖੂਨ ਵਗਣ ਦੀ ਸੰਭਾਵਨਾ ਵੱਧ ਸਕਦੀ ਹੈ, ਨਾਲ ਹੀ ਕਈ ਬਿਮਾਰੀਆਂ ਅਤੇ ਬੁਢਾਪੇ ਦੇ ਕਾਰਨ ਪੇਰੀ ਅਤੇ ਪੋਸਟ-ਆਪਰੇਟਿਵ ਜੋਖਮ ਵੱਧ ਸਕਦੇ ਹਨ। ਇਹ ਪ੍ਰਕਿਰਿਆ ਅਜਿਹੇ ਮਰੀਜ਼ਾਂ ਲਈ ਵਰਦਾਨ ਹੈ।’’
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਟੀਯੂਆਰਪੀ ਜਾਂ ਹੋਲੇਪ ਵਰਗੀਆਂ ਪਰੰਪਰਾਗਤ ਪ੍ਰੋਸਟੇਟ ਸਰਜਰੀਆਂ ਨਾਲ ਇਜੇਕੁਲੇਸ਼ਨ ਡਿਸਆਰਡਰ ਅਤੇ ਨਪੁੰਸਕਤਾ ਵਰਗੀਆਂ ਜਿਨਸੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਬੀਪੀਐਚ ਦੇ ਲੱਛਣਾਂ ਵਾਲੇ ਨੌਜਵਾਨ ਮਰੀਜ਼ਾਂ ਲਈ ਜੋ ਆਪਣੀ ਜਣਨ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ, ਇਹ ਕੱੁਝ ਇਲਾਜ ਵਿਕਲਪਾਂ ਵਿੱਚੋਂ ਇੱਕ ਹੈ ਜੋ ਅਜਿਹੀ ਰਾਹਤ ਪ੍ਰਦਾਨ ਕਰਦੇ ਹਨ। ਹੁਣ ਉਪਲੱਬਧ ਲੰਬੇ ਸਮੇਂ ਦੇ ਡੇਟਾ ਦਰਸਾਉਂਦੇ ਹਨ ਕਿ ਇਹ ਥੈਰੇਪੀ ਦਾ ਪ੍ਰਭਾਵ ਟੀਯੂਆਰਪੀ ਦੇ ਸਮਾਨ ਹੈ, ਪਰ ਇਹ ਐਨਸਥੀਸੀਆ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਨੂੰ ਖਤਮ ਕਰਦੀ ਹੈ।