ਪਟਿਆਲ਼ਾ : ਮੂੰਹ ‘ਤੇ ਸਿਗਰਟ ਦਾ ਧੂੰਆਂ ਮਾਰਨ ਦਾ ਵਿਰੋਧ ਕਰਨ ‘ਤੇ ਨੌਜਵਾਨ ਦਾ ਕਤਲ

ਚੰਡੀਗੜ੍ਹ ਪੰਜਾਬ


ਘਨੌਰ, 25 ਜੁਲਾਈ, ਬੋਲੇ ਪੰਜਾਬ ਬਿਊਰੋ :


ਪਟਿਆਲਾ ‘ਚ 17 ਸਾਲਾ ਨੌਜਵਾਨ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਸਿਗਰਟ ਦਾ ਧੂੰਆਂ ਸੀ। ਪਟਿਆਲਾ ਦੇ ਪਿੰਡ ਉਂਟਸਰ ‘ਚ ਇਕ 17 ਸਾਲਾ ਨੌਜਵਾਨ ਦਾ ਮੂੰਹ ‘ਤੇ ਸਿਗਰਟ ਦਾ ਧੂੰਆਂ ਮਾਰਨ ਦਾ ਵਿਰੋਧ ਕਰਨ ‘ਤੇ ਉਸ ਦੇ ਖੱਬੇ ਪੱਟ ਅਤੇ ਛਾਤੀ ‘ਤੇ ਚਾਕੂ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਾਹਿਲ ਪਿੰਡ ਕਾਮੀ ਖੁਰਦ ਦਾ ਰਹਿਣ ਵਾਲਾ ਸੀ। ਥਾਣਾ ਘਨੌਰ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਘਨੌਰ ਦੇ ਡੀਐਸਪੀ ਬੂਟਾ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਗੁਰਧਿਆਨ ਸਿੰਘ ਪਿੰਡ ਉਂਟਸਰ ਦਾ ਰਹਿਣ ਵਾਲਾ ਹੈ।ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।