ਯੂਨੀਵਰਸਿਟੀ ‘ਚ ਮਾਮੂਲੀ ਝਗੜੇ ਕਾਰਨ ਗੋਲੀਬਾਰੀ, ਦੋ ਮੁਲਾਜ਼ਮ ਜ਼ਖ਼ਮੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਅਲੀਗੜ੍ਹ (ਯੂਪੀ), 24 ਜੁਲਾਈ, ਬੋਲੇ ਪੰਜਾਬ ਬਿਊਰੋ :


ਗੋਲੀਬਾਰੀ ਦੀ ਘਟਨਾ ਨੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਮੈਡੀਕਲ ਕਲੋਨੀ ‘ਚ ਮਾਮੂਲੀ ਝਗੜੇ ਨੂੰ ਲੈ ਕੇ ਰਜਿਸਟਰਾਰ ਦਫ਼ਤਰ ‘ਚ ਤਾਇਨਾਤ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਹੋ ਗਈ। 
ਗੋਲੀਆਂ ਲੱਗਣ ਨਾਲ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਮੈਡੀਕਲ ਕਾਲਜ ਵਿੱਚ ਪੁਲੀਸ ਮੁਲਾਜ਼ਮ ਫੋਰਸ ਸਮੇਤ ਮੌਜੂਦ ਹਨ। ਘਟਨਾ ਦੀ ਜਾਣਕਾਰੀ ਇਕੱਠੀ ਕਰਨ ‘ਚ ਲੱਗੇ ਹੋਏ ਹਨ। ਇਹ ਘਟਨਾ ਥਾਣਾ ਸਿਵਲ ਲਾਈਨ ਇਲਾਕੇ ‘ਚ ਵਾਪਰੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।