ਨਵੀਂ ਦਿੱਲੀ, 24 ਜੁਲਾਈ, ਬੋਲੇ ਪੰਜਾਬ ਬਿਊਰੋ :
ਦਿੱਲੀ-ਐਨਸੀਆਰ ਖੇਤਰਾਂ ਵਿੱਚ ਬੁੱਧਵਾਰ ਸਵੇਰੇ ਭਾਰੀ ਮੀਂਹ ਪਿਆ, ਜਿਸ ਨਾਲ ਹੁੰਮਸ ਵਾਲੇ ਮੌਸਮ ਤੋਂ ਕਾਫ਼ੀ ਰਾਹਤ ਮਿਲੀ। ਭਾਰਤੀ ਮੌਸਮ ਵਿਭਾਗ (IMD) ਨੇ ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਦਿਨ ‘ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਯੈਲੋ ਅਲਰਟ ਦਾ ਮਤਲਬ ਹੈ 6 ਸੈਂਟੀਮੀਟਰ ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਬਾਰਿਸ਼।
ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ 36 ਅਤੇ 27 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। IMD ਦੁਆਰਾ ਇੱਕ ਪੋਸਟ ਵਿੱਚ ਸਾਂਝਾ ਕੀਤੇ ਗਏ ਪੂਰਵ ਅਨੁਮਾਨ ਅਨੁਸਾਰ ਦਿੱਲੀ ਯੂਨੀਵਰਸਿਟੀ, ਸਿਵਲ ਲਾਈਨਜ਼, ਕਸ਼ਮੀਰੀ ਗੇਟ, ਸੀਲਮਪੁਰ, ਸ਼ਾਹਦਰਾ, ਵਿਵੇਕ ਵਿਹਾਰ, ਪਟੇਲ ਨਗਰ, ਲਾਲ ਕਿਲਾ, ਪ੍ਰੀਤ ਵਿਹਾਰ, ਬੁੱਧ ਜੈਅੰਤੀ ਪਾਰਕ ਅਤੇ ਰਾਸ਼ਟਰਪਤੀ ਭਵਨ ਵਰਗੇ ਖੇਤਰ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।