ਵਿਆਹ ਤੋਂ ਵਾਪਸ ਆ ਰਹੇ ਪੰਜ ਨੌਜਵਾਨਾਂ ਦੀ ਕਾਰ ਹਾਦਸਾਗ੍ਰਸਤ, 2 ਦੀ ਮੌਤ, 3 ਗੰਭੀਰ ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਸ਼ਿਮਲਾ, 24 ਜੁਲਾਈ, ਬੋਲੇ ਪੰਜਾਬ ਬਿਊਰੋ :


ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਅਧੀਨ ਪੈਂਦੇ ਰੋਹੜੂ ਥਾਣਾ ਖੇਤਰ ‘ਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਸੁੰਗੜੀ-ਸਮਰਕੋਟ ਰੋਡ ‘ਤੇ ਦੇਰ ਰਾਤ ਇਕ ਕਾਰ ਡੂੰਘੀ ਖੱਡ ‘ਚ ਜਾ ਡਿੱਗੀ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ‘ਚੋਂ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੋਹੜੂ ਲਿਆਂਦਾ ਗਿਆ ਹੈ।
ਜਾਣਕਾਰੀ ਅਨੁਸਾਰ ਆਲਟੋ ਕਾਰ ਵਿੱਚ ਸਵਾਰ ਪੰਜ ਨੌਜਵਾਨ ਪਿੰਡ ਭਮਣੋਲੀ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਹ ਪੰਜੇ ਨੌਜਵਾਨ ਇੱਕ ਵਿਆਹ ਸਮਾਗਮ ਵਿੱਚ ਵੇਟਰ ਵਜੋਂ ਕੰਮ ਕਰਨ ਗਏ ਸਨ। ਸੋਮਵਾਰ ਰਾਤ ਕਰੀਬ 2 ਵਜੇ ਕਾਰ ਨਹਿਰ ਪਾਰ ਕਰਨ ਤੋਂ ਬਾਅਦ ਖੱਡ ਵਿੱਚ ਪਲਟ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਪੁਰ ਦੇ 25 ਸਾਲਾ ਲੱਕੀ ਸ਼ਰਮਾ ਪੁੱਤਰ ਪ੍ਰਕਾਸ਼ ਚੰਦ ਅਤੇ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਨਵਾਂਗਾਓਂ ਦੇ 23 ਸਾਲਾ ਇਸ਼ਾਂਤ ਪੁੱਤਰ ਰਾਮ ਲਾਲ ਵਜੋਂ ਹੋਈ ਹੈ। ਜ਼ਖਮੀ ਨੌਜਵਾਨਾਂ ਵਿੱਚ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਮਿਰਲ ਦਾ 23 ਸਾਲਾ ਰਾਕੇਸ਼ ਪੁੱਤਰ ਧਰਮਪਾਲ, ਸ਼ਿਮਲਾ ਜ਼ਿਲ੍ਹੇ ਦੀ ਤਹਿਸੀਲ ਸੁੰਨੀ ਦੇ ਪਿੰਡ ਜੇਂਡਰ ਬਸੰਤਪੁਰ ਦਾ 19 ਸਾਲਾ ਭਰਤ ਪੁੱਤਰ ਖੇਮਰਾਜ ਅਤੇ 19 ਸਾਲਾ ਪੰਕਜ ਪੁੱਤਰ ਕੁਲਦੀਪ ਮਹਿਤਾ ਪਿੰਡ ਮੋਹਾਲੀ, ਡਾਕਖਾਨਾ ਧਨਾਵਲੀ ਨਨਖੜੀ, ਜ਼ਿਲ੍ਹਾ ਸ਼ਿਮਲਾ ਸ਼ਾਮਲ ਹਨ।

Leave a Reply

Your email address will not be published. Required fields are marked *