ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਮ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਦਾ ਆਯੋਜਨ

ਚੰਡੀਗੜ੍ਹ ਪੰਜਾਬ

ਸਮਾਜ ਸੇਵਾ ਨੂੰ ਸਮਰਪਿਤ ਕੈਂਪ ਅਗਾਂਹ ਵੀ ਰਹਿਣਗੇ ਜਾਰੀ : ਡਾਕਟਰ ਐਸ. ਐਸ. ਭਵਰਾ

ਮੋਹਾਲੀ 23 ਜੁਲਾਈ ,ਬੋਲੇ ਪੰਜਾਬ ਬਿਊਰੋ :

ਸਰਕਾਰੀ ਸੈਕੰਡਰੀ ਸਕੂਲ ਪਿੰਡ ਕੁੰਬੜਾ ਵਿਖੇ ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਪ੍ਰੋਜੈਕਟ ਚੇਅਰਪਰਸਨ- ਡਾਕਟਰ ਐਸ.ਐਸ. ਭਵਰਾ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ, ਇਸ ਕੈਂਪ ਦੇ ਦੌਰਾਨ 425 ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈਕਅਪ ਡਾਕਟਰਾਂ ਦੀ ਮਾਹਿਰ ਟੀਮ ਦੀ ਤਰਫੋਂ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਲੱਬ ਦੇ ਚੇਅਰਪ੍ਰੋਜੈਕਟ ਚੇਅਰਪਰਸਨ- ਡਾਕਟਰ ਐਸ. ਐਸ. ਭਵਰਾ ਨੇ ਕਿਹਾ ਕਿ ਕਲੱਬ ਦੀ ਤਰਫੋਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਨਾਲ ਦਾ ਸੰਬੰਧਿਤ ਮੁਫਤ ਚੈਕ ਅਪ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਤੇ ਇਸ ਦੇ ਨਾਲ ਹੀ ਨਾਲ ਖੂਨਦਾਨ ਕੈਂਪ ਵੀ ਲਗਾਏ ਜਾ ਰਹੇ ਹਨ। ਤਾਂ ਕਿ ਇਹਨਾਂ ਕੈਂਪਾਂ ਦੇ ਦੌਰਾਨ ਇਕੱਠੇ ਕੀਤੇ ਗਏ ਖੂਨ ਦੇ ਯੂਨਿਟ ਦੇ ਨਾਲ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕੇ,
ਡਾਕਟਰ ਭਵਰਾ ਨੇ ਕਿਹਾ ਕਿ ਕਲੱਬ ਦੀ ਤਰਫੋਂ ਇਸ ਦੇ ਨਾਲ ਹੀ ਰੁੱਖ ਲਗਾਏ ਜਾਣ ਦੀ ਮੁਹਿੰਮ ਵੀ ਸ਼ੁੱਧ ਵਾਤਾਵਰਣ ਦੇ ਲਈ ਸ਼ੁਰੂ ਕੀਤੀ ਗਈ ਹੈ, ਜੋ ਕਲੱਬ ਮੈਂਬਰਾਂ ਵੱਲੋਂ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖੀ ਜਾਵੇਗੀ,
ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈਕ ਅਪ ਕਰਵਾਇਆ ਹੈ। ਅਤੇ ਸਾਡੇ ਲਈ ਇਹ ਤਸੱਲੀ ਭਰੀ ਖਬਰ ਹੈ ਕਿ ਵੱਡੀ ਗਿਣਤੀ ਵਿੱਚ ਮਰੀਜ਼ ਇਸ ਕੈਂਪ ਦੇ ਵਿੱਚ ਪੁੱਜ ਕੇ ਆਪਣੇ ਸਿਹਤ ਨਾਲ ਸੰਬੰਧਿਤ ਫਾਇਦਾ ਉਠਾ ਸਕੇ ਹਨ,
ਇਸ ਮੌਕੇ ਤੇ ਡਾਕਟਰ ਐਸ. ਐਸ. ਭਵਰਾ ਤੋਂ ਇਲਾਵਾ ਕੌਂਸਲਰ ਰਮਨਪ੍ਰੀਤ ਕੌਰ ਕੁੰਬੜਾ, ਹਰਮੇਸ਼ ਸਿੰਘ ਕੁੰਬੜਾ, ਅਮਰੀਕ ਸਿੰਘ ਸਾਬਕਾ ਪੰਚ, ਕੈਪਟਨ ਗੁਲਜਾਰ ਸਿੰਘ ਗੁਰਸ਼ਰਨ ਸਿੰਘ, ਗੁਰਸੇਵਕ ਸਿੰਘ- ਹੈਡਮਾਸਟਰ, ਗੁਰਜੀਤ ਸਿੰਘ -ਡੀ.ਪੀ.ਆਈ, ਰਣਜੀਤ ਸਿੰਘ, ਰਾਹੁਲ ਕੁਮਾਰ, ਸਤਨਾਮ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *