ਲੁਧਿਆਣਾ 23, ਜੁਲਾਈ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ਦੀ ਅਜਲਾਸ ਤਿਆਰੀ ਕਮੇਟੀ ਦੀ ਮੀਟਿੰਗ ਜਿਲ਼ਾ ਪਰਧਾਨ ਰਮਨਜੀਤ ਸਿੰਘ ਸੰਧੂ ਦੀ ਪੑਧਾਨਗੀ ਵਿੱਚ ਹੋਈ। ਇਸ ਵਿੱਚ ਰੁਪਿੰਦਰ ਪਾਲ ਸਿੰਘ ਗਿੱਲ, ਜੰਗਪਾਲ ਸਿੰਘ ਰਾਏਕੋਟ, ਮਨਪ੍ਰੀਤ ਸਿੰਘ ਸਮਰਾਲਾ, ਰਜਿੰਦਰ ਜੰਡਿਆਲੀ ਅਤੇ ਸੁਰਿੰਦਰ ਸਿੰਘ ਸਾਮਲ ਹੋਏ।ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਲੁਧਿਆਣਾ ਦਾ ਡੈਲੀਗੇਟ ਅਜਲਾਸ 25 ਜੁਲਾਈ ਨੂੰ ਲੁਧਿਆਣਾ ਵਿਖੇ ਹੋਵੇਗਾ। ਇਸ ਵਿੱਚ ਵੱਖ ਵੱਖ ਬਲਾਕਾਂ ਵਿੱਚੋਂ ਚੁਣੇ ਹੋਏ ਡੈਲੀਗੇਟ ਭਾਗ ਲੈਣਗੇ। ਡੀ. ਟੀ.ਐਫ ਦੇ ਸੂਬਾ ਸਕੱਤਰ ਮੁਕੇਸ਼ ਕੁਮਾਰ ਅਤੇਸੂਬਾ ਪੑਚਾਰ ਸਕੱਤਰ ਸੁਖਦੇਵ ਡਾਨਸੀਵਾਲ ਸਟੇਟ ਵਲੋਂ ਅਬਜਰਬਰ ਦੇ ਤੌਰ ਤੇ ਭੂਮਿਕਾ ਨਿਭਾਉਣਗੇ।ਸਾਰੇ ਜਿਲ੍ਹੇ ਦੇ ਡੈਲੀਗੇਟਾਂ ਵਲੋਂ ਲੋਕਤੰਤਰੀ ਢੰਗ ਨਾਲ ਜਿਲ੍ਹਾ ਪੑਧਾਨ, ਸਕੱਤਰ ਅਤੇ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਡੈਲੀਗੇਟ ਅਜਲਾਸ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਤਿਆਰ ਕਮੇਟੀ ਵਲੋਂ ਤਸੱਲੀ ਦਾ ਪ੍ਗਟਾਵਾ ਕੀਤਾ ਗਿਆ।ਚੁਣੀਆਂ ਗਈਆਂ ਬਲਾਕ ਕਮੇਟੀਆਂ ਅਤੇ ਜਿਲੵਾ ਕਮੇਟੀ ਦੇ ਮੈਬਰ 4 ਅਗਸਤ ਨੂੰ ਬਠਿੰਡੇ ਵਿਖੇ ਹੋ ਰਹੇ ਸੂਬਾ ਡੈਲੀਗੇਟ ਅਜਲਾਸ ਵਿੱਚ ਭਾਗ ਲੈਣਗੇ।