ਚੰਡੀਗੜ੍ਹ ‘ਚ ਐਮਬੀਬੀਐਸ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 23 ਜੁਲਾਈ, ਬੋਲੇ ਪੰਜਾਬ ਬਿਊਰੋ :


ਚੰਡੀਗੜ੍ਹ ਦੇ ਮੈਡੀਕਲ ਕਾਲਜ-32 (ਜੀਐਮਸੀਐਚ) ਵਿੱਚ ਸੋਮਵਾਰ ਰਾਤ ਕਰੀਬ 11.45 ਵਜੇ ਐਮਬੀਬੀਐਸ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸੈਕਟਰ-34 ਥਾਣਾ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ। ਵਿਦਿਆਰਥਣ ਕੋਲੋਂ 2 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ।
ਖੁਦਕੁਸ਼ੀ ਨੋਟ ‘ਚ ਵਿਦਿਆਰਥਣ ਨੇ ਲਿਖਿਆ, ’ਮੈਂ’ਤੁਸੀਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦੀ ਹਾਂ। ਮੰਮੀ, ਡੈਡੀ ਅਤੇ ਭੈਣ, ਮੈਂ ਆਪਣੇ ਆਪ ਨੂੰ ਐਡਜਸਟ ਨਹੀਂ ਕਰ ਪਾ ਰਹੀ ਸੀ। ਮੇਰਾ ਆਪਣਾ ਮਨ ਮੈਨੂੰ ਖਾ ਰਿਹਾ ਸੀ। ਇਸ ਲਈ, ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਇਸ ਲਈ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ।
ਮ੍ਰਿਤਕਾ ਦੀ ਪਛਾਣ ਸ਼ਰੂਤੀ ਤਿਆਗੀ ਵਾਸੀ ਜਗਾਧਰੀ (ਹਰਿਆਣਾ) ਵਜੋਂ ਹੋਈ ਹੈ। ਉਹ ਸੈਕਟਰ-32 ਮੈਡੀਕਲ ਕਾਲਜ ਦੇ ਹੋਸਟਲ ਨੰਬਰ-4 ਵਿੱਚ ਰਹਿੰਦੀ ਸੀ। ਮ੍ਰਿਤਕ ਦਾ ਪਿਤਾ ਕਰੀਬ 15 ਸਾਲਾਂ ਤੋਂ ਦੁਬਈ ‘ਚ ਕੰਮ ਕਰਦਾ ਹੈ। ਉਸਦੀ ਮਾਂ ਇੱਕ ਘਰੇਲੂ ਔਰਤ ਹੈ, ਜੋ ਦੁਬਈ ਵਿੱਚ ਰਹਿੰਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।