ਗੀਗੇਮਾਜਰਾ ਵਿਖੇ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਅੱਖਾਂ ਦੇ ਮੁਫਤ ਚੈੱਕਅਪ ਕੈਂਪ ਦਾ ਆਯੋਜਨ

ਚੰਡੀਗੜ੍ਹ ਪੰਜਾਬ

ਮੋਹਾਲੀ 23 ਜੁਲਾਈ,ਬੋਲੇ ਪੰਜਾਬ ਬਿਊਰੋ :

ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡ ਗੀਗੇਮਾਜਰਾ (ਮੁਹਾਲੀ) ਵਿਖੇ ਕਲੱਬ ਦੇ ਚੇਅਰਪਰਸਨ ਡਾਕਟਰ ਐਸ.ਐਸ.ਭਵਰਾ ),ਪ੍ਰਧਾਨ ਦਿਨੇਸ਼ ਸਚਦੇਵਾ, ਸਕੱਤਰ- ਰਜੇਸ਼ਪਾਲ ਸਿੰਘ, ਕੈਸ਼ੀਅਰ – ਜਿੰਦਾ ਰਮਣ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਗਿਆ ਜਿਸ ਵਿੱਚ 302 ਵਿਦਿਆਰਥੀਆਂ ਦੀਆਂ ਅੱਖਾਂ ਦਾ ਮੁਫਤ ਚੈਕ ਅਪ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ, ਇਸ ਮੌਕੇ ਤੇ ਕਲੱਬ ਦੇ ਵੱਲੋਂ ਇਹ ਅਹੁਦੇਦਾਰਾਂ ਦੇ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਵਿਦਿਆਰਥੀਆਂ ਦੀਆਂ ਅੱਖਾਂ ਦੇ ਲਈ ਹੋਰ ਵੀ ਲੋੜੀਂਦਾ ਸਮਾਨ ਕਲੱਬ ਦੀ ਤਰਫੋਂ ਸਕੂਲ ਲਈ ਮੁਹਿਆ ਕਰਵਾਇਆ ਜਾਵੇਗਾ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਿੰਦਰ ਕੌਰ ਕੌਰ ਕੱਕੜ ਨੇ ਕਲੱਬ ਦੇ ਅਹੁਦੇਦਾਰਾਂ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਜਿੱਥੇ ਸਮੇਂ ਸਮੇਂ ਤੇ ਇਲਾਕੇ ਵਿੱਚ ਵਰਦੀਆਂ ਬੂਟੀਆ ਅਤੇ ਹੋਰ ਜਰੂਰੀ ਸਮਾਨ ਇਲਾਕੇ ਦੇ ਵਿਦਿਆਰਥੀਆਂ ਨੂੰ ਪਹੁੰਚਾਇਆ ਜਾਂਦਾ ਹੈ

ਉੱਥੇ ਕਲੱਬ ਵੱਲੋਂ ਹੋਰ ਵੀ ਕਈ ਸਮਾਜਸੇਵੀ ਕੰਮ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਾਰੀ ਜਾਰੀ ਹਨ ਇਹ ਇਸ ਦੇ ਲਈ ਕਲੱਬ ਦੇ ਅਹੁਦੇਦਾਰ ਅਤੇ ਕਲੱਬ ਦੇ ਪ੍ਰੋਜੈਕਟ ਚੇਅਰ ਪਰਸਨ ਡਾਕਟਰ ਐਸ ਐਸ ਭਵਰਾ ਪ੍ਰਧਾਨ ਦਿਨੇਸ਼ ਸੱਚਦੇਵਾ ਤੇ ਅਧਾਰਿਤ ਪੂਰੀ ਟੀਮ ਵਧਾਈ ਦੀ ਪਾਤਰ ਹੈ, ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਹਰਿੰਦਰ ਕੌਰ ਤੋਂ ਇਲਾਵਾ ਸਤਿੰਦਰ ਕੁਮਾਰ, ਮੀਨੂ ਸ਼ਰਮਾ,ਪੂਰਨ ਸ਼ਰਮਾ, ਰੁਚੀ ਗਰਗ, ਰਣਜੀਤ ਕੌਰ, ਨਿਰਮਲ ਸੈਣੀ, ਹਰਿੰਦਰ ਕੌਰ, ਮੋਨੂ, ਜਸਵੰਤ ਕੌਰ, ਅਨਾਮਿਕਾ, ਵਿਵੇਕ ਮਹਾਜਨ,
, ਇੰਦਰਵੀਰ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਕੌਰ ਵੀ ਹਾਜਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।