ਅੱਜ ਪੇਸ਼ ਕੀਤਾ ਬਜਟ ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਸਕਤੀ ਬਣਾਏਗਾ :- ਜੀਵਨ ਗੁਪਤਾ

ਚੰਡੀਗੜ੍ਹ ਪੰਜਾਬ

ਕੇਂਦਰ ਸਰਕਾਰ ਦਾ ਬਜਟ ਨਵੇਂ ਅਵਸਰ ਤੇ ਊਰਜਾ ਨਾਲ ਭਰਭੂਰ


ਚੰਡੀਗੜ 23 ਜੁਲਾਈ ,ਬੋਲੇ ਪੰਜਾਬ ਬਿਊਰੋ :

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸੂਬਾ ਕੋਰ ਕਮੇਟੀ ਮੈਂਬਰ ਜੀਵਨ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅੱਜ ਦਾ ਕੇਂਦਰੀ ਬਜਟ ਭਾਰਤ ਨੂੰ ਦੁਨੀਆ ਦੀ ਤੀਸਰੀ ਵੱਡੀ ਆਰਥਿਕ ਸ਼ਕਤੀ ਬਣਾਉਣ ਵਿੱਚ ਅਹਿਮ ਯੋਗਦਾਨ ਦੇਵੇਗਾ ।ਜੀਵਨ ਗੁਪਤਾ ਨੇ ਕਿਹਾ ਕਿ ਅੱਜ ਦਾ ਬਜਟ ਨਵੇਂ ਮੌਕੇ ਤੇ ਨਵੀਂ ਊਰਜਾ
ਲੈਕੇ ਆਇਆ ਹੈ ।ਅੱਜ ਦਾ ਬਜਟ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਏਗਾ,ਸੰਭਾਵਨਾਵਾਂ ਦੇ ਨਵੇਂ ਦਰਵਾਜੇ ਖੁੱਲਣਗੇ,ਛੋਟੇ ਵਿਉਪਾਰੀਆ,ਲਘੂ ਉਦਯੋਗ ,ਉੱਚ ਸਿੱਖਿਆ ,ਟੂਰਿਜਮ ਤੇ ਮੈਨੂਫੈਕਚਰਇੰਗ ਤੇ ਵੀ ਧਿਆਨ ਦਿੱਤਾ ਗਿਆ ਹੈ ।ਇਸ ਬਜਟ ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ ।ਰੁਜ਼ਗਾਰ ਦੇ ਮੌਕੇ ਵਧਣਗੇ ।ਅੱਜ ਦਾ ਬਜਟ ਦੇਸ਼ ਨੂੰ 2025 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂ ਸਕਾਰ ਕਰੇਗਾ ।ਉਹਨਾਂ ਕਿਹਾ ਕਿ ਅੱਜ ਪੇਸ਼ ਕੀਤੇ ਬਜਟ ਵਿੱਚ ਬਿਨਾ ਗਰੰਟੀ ਵਲੇ ਮੁਦਰਾ ਲੋਨ ਦੀ ਹੱਦ 10 ਲੱਖ ਤੋਂ ਵਧਾਕੇ 20 ਲੱਖ ਕਰਨਾ ਵੀ ਸ਼ਲਾਘਾ ਯੋਗ ਕਦਮ ਹੈ ।ਜੀਵਨ ਗੁਪਤਾ ਨੇ ਵਧੀਆ ਬਜਟ ਪੇਸ਼ ਕਰਨ ਲਈ ਕੇਦਰ ਸਰਕਾਰ ਨੂੰ ਵਧਾਈ ਦਿੰਦਿਆਂ ਇਸ ਬਜਟ ਨੂੰ ਲੋਕ ਪੱਖੀ ਬਜਟ ਕਰਾਰ ਦਿੱਤਾ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।