ਫਿਲੌਰ ਨੇੜੇ ਹਾਈਟੈਕ ਨਾਕੇ ‘ਤੇ ਲ਼ੱਖਾਂ ਦੀ ਨਕਦੀ ਸਮੇਤ ਤਿੰਨ ਕਾਬੂ

ਸੰਸਾਰ ਚੰਡੀਗੜ੍ਹ ਪੰਜਾਬ


ਲੁਧਿਆਣਾ, 23 ਜੁਲਾਈ, ਬੋਲੇ ਪੰਜਾਬ ਬਿਊਰੋ :


ਪੰਜਾਬ ਪੁਲਿਸ ਨੇ ਫਿਲੌਰ ਨੇੜੇ ਹਾਈਟੈਕ ਨਾਕੇ ‘ਤੇ ਵੱਡੀ ਗਿਣਤੀ ‘ਚ ਨਕਦੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਇਹ ਨਕਦੀ ਲੁਧਿਆਣਾ ਤੋਂ ਜੰਮੂ-ਕਸ਼ਮੀਰ ਜਾ ਰਹੀ ਸੀ। ਇਹ ਸਾਰੀ ਰਕਮ ਸੱਟੇਬਾਜ਼ਾਂ ਨਾਲ ਸਬੰਧਤ ਦੱਸੀ ਜਾਂਦੀ ਹੈ ਅਤੇ ਇਸ ਵਿੱਚ ਜੰਮੂ-ਕਸ਼ਮੀਰ ਦੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਸਬੰਧ ਵੀ ਸਾਹਮਣੇ ਆ ਸਕਦੇ ਹਨ। ਦੱਸਿਆ ਗਿਆ ਹੈ ਕਿ ਕਰੀਬ 20 ਲੱਖ ਰੁਪਏ ਦੀ ਇਹ ਰਾਸ਼ੀ ਇਕ ਗੱਡੀ ਵਿਚ 3 ਵੱਖ-ਵੱਖ ਬੈਗਾਂ ਵਿਚ ਲੁਧਿਆਣਾ ਤੋਂ ਭੇਜੀ ਜਾ ਰਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਰਕਮ ਜੰਮੂ-ਕਸ਼ਮੀਰ ਜਾਣੀ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਅੱਤਵਾਦੀਆਂ ਨੂੰ ਫੰਡਿੰਗ ਨਾਲ ਵੀ ਜੁੜੀ ਹੋ ਸਕਦੀ ਹੈ। ਹਾਈਟੈਕ ਨਾਕੇ ‘ਤੇ ਜਿਵੇਂ ਹੀ ਪੁਲਸ ਨੂੰ ਸੂਚਨਾ ਮਿਲੀ ਕਿ ਗੱਡੀ ‘ਚ ਭਾਰੀ ਮਾਤਰਾ ‘ਚ ਨਕਦੀ ਆ ਰਹੀ ਹੈ ਤਾਂ ਪੁਲਸ ਤਿਆਰ ਹੋ ਗਈ। ਪੁਲੀਸ ਨੇ ਜਦੋਂ ਵਾਹਨਾਂ ਦੀ ਚੈਕਿੰਗ ਕੀਤੀ ਤਾਂ ਇੱਕ ਗੱਡੀ ਵਿੱਚੋਂ ਤਿੰਨ ਬੈਗ ਬਰਾਮਦ ਹੋਏ। ਲੁਧਿਆਣਾ ਤੋਂ ਆ ਰਹੇ ਤਿੰਨ ਨੌਜਵਾਨ ਵੀ ਇਨ੍ਹਾਂ ਬੈਗਾਂ ਸਮੇਤ ਫੜੇ ਗਏ ਹਨ। ਫਿਲਹਾਲ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਨਕਮ ਟੈਕਸ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।