ਚੰਡੀਗੜ੍ਹ, 22 ਜੁਲਾਈ ,ਬੋਲੇ ਪੰਜਾਬ ਬਿਊਰੋ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੀਨੀਅਰ ਮੀਤ ਪ੍ਰਧਾਨ ਕਰਮਜੀਤ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਅਤੇ ਜੋਨਲ ਪ੍ਰੈਸ ਸਕੱਤਰ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਸਾਥੀ ਰਣਬੀਰ ਸਿੰਘ ਢਿੱਲੋਂ ਦਾ ਸਦੀਵੀ ਵਿਛੋੜਾ ਮੁਲਾਜ਼ਮ ਲਹਿਰ ਲਈ ਵੱਡਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। ਉਹਨਾਂ ਕਿਹਾ ਸਮੁੱਚੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਟੀਮ ਸਾਰੀ ਉਮਰ ਮੁਲਾਜ਼ਮਾਂ, ਪੈਨਸ਼ਨਰਾਂ ਲਈ ਲਾਮਬੰਦੀ ਕਰਨ ਵਾਲੇ ਅਤੇ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਵੱਡੇ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਦੇ ਸਦੀਵੀ ਵਿਛੋੜੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਪਰਚਾ ਮੁਲਾਜ਼ਮ ਲਹਿਰ ਦੇ ਛਾਪਕ ਤੇ ਪ੍ਰਕਾਸ਼ਕ ਕਾ. ਹਰਕੰਵਲ ਸਿੰਘ ਅਤੇ ਮੁੱਖ ਸੰਪਾਦਕ ਸਾਥੀ ਵੇਦ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਸਾਥੀ ਰਣਵੀਰ ਢਿੱਲੋਂ ਦੀ ਮੌਤ ਨਾਲ ਮੁਲਾਜ਼ਮ/ ਪੈਨਸ਼ਨਰ ਸਫਾਂ ਅੰਦਰ ਇੱਕ ਯੁਗ ਦਾ ਅੰਤ ਹੋਇਆ ਹੈ ਜੋ ਕਿ ਬਹੁਤ ਹੀ ਦੁਖਦਾਈ ਹੈ। ਇਸ ਮੋਕੇ ਗੁਰਵਿੰਦਰ ਸਿੰਘ, ਕਿਸ਼ੋਰ ਚੰਦ ਗਾਜ਼, ਗੁਰਪ੍ਰੀਤ ਰੰਗੀਲਪੁਰ, ਕਰਮ ਸਿੰਘ, ਗੁਰਪ੍ਰੀਤ ਰੰਗੀਲਪੁਰ, ਸਿਮਰਜੀਤ ਸਿੰਘ ਬਰਾੜ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਰਜਿੰਦਰ ਸਿੰਘ ਰਿਆੜ, ਅਮਰੀਕ ਸਿੰਘ, ਅਨਿਲ ਕੁਮਾਰ, ਕੁਲਦੀਪ ਪੂਰੋਵਾਲ, ਸੁਭਾਸ਼ ਚੰਦਰ, ਜਸਵਿੰਦਰ ਸਿੰਘ ਸੋਜਾ, ਮਨੋਹਰ ਲਾਲ ਸ਼ਰਮਾ, ਨਿਰਭੈ ਸਿੰਘ ਸ਼ੰਕਰ, ਪੂਰਨ ਸਿੰਘ ਸੰਧੂ, ਚਮਕੌਰ ਸਿੰਘ ਨਾਭਾ, ਮਾਲਵਿੰਦਰ ਸਿੰਘ, ਮੋਹਣ ਸਿੰਘ ਪੂਨੀਆ, ਦਵਿੰਦਰ ਸਿੰਘ ਬਿੱਟੂ, ਜਸਵੀਰ ਤਲਵਾੜਾ, ਪੁਸ਼ਪਿੰਦਰ ਸਿੰਘ, ਰਜੇਸ਼ ਕੁਮਾਰ ਅਮਲੋਹ, ਬਲਵਿੰਦਰ ਭੁੱਟੋ, ਬੋਬਿੰਦਰ ਸਿੰਘ, ਤਰਸੇਮ ਮਾਧੋਪੁਰੀ, ਜਰਨੈਲ ਸਿੰਘ, ਜਸਵੀਰ ਸਿੰਘ ਸ਼ੀਰਾ, ਰਾਣੋ ਖੇੜੀ ਗਿੱਲਾਂ, ਬਿਮਲਾ ਰਾਣੀ, ਸ਼ਰਮੀਲਾ ਦੇਵੀ, ਗੁਰਪ੍ਰੀਤ ਕੌਰ, ਕਰਮਾਪੁਰੀ, ਜਗਤਾਰ ਸਿੰਘ ਫਰਜ਼ੁਲਾਪੁਰ, ਸੁਖਦੇਵ ਚੰਗਾਲੀਵਾਲਾ, ਦਰਸ਼ਣ ਚੀਮਾ, ਜੱਗਾ ਸਿੰਘ ਅਲੀਸ਼ੇਰ, ਮੱਖਣ ਸਿੰਘ ਖਗਨਵਾਲ, ਗੁਰਪ੍ਰੀਤ ਸਿੰਘ ਹੀਰ, ਮੁਕੇਸ਼ ਕੁਮਾਰ, ਜਸਵਿੰਦਰਪਾਲ ਕਾਂਗੜ, ਗੁਰਤੇਜ ਸਿੰਘ ਖਹਿਰਾ, ਜਗਦੀਪ ਸਿੰਘ ਮਾਂਗਟ, ਬੀਰਇੰਦਰਜੀਤ ਪੁਰੀ, ਫੁੰਮਣ ਸਿੰਘ ਕਾਠਗੜ੍ਹ ਆਦਿ ਆਗੂ ਵੀ ਹਾਜਰ ਸਨ।