ਨੰਗਲ,22, ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਬੀ ਬੀ ਐਮ ਬੀ ਯੂਆਇੰਟ ਐਕਸ਼ਨ ਕਮੇਟੀ ਨੰਗਲ ਵੱਲੋਂ ਅੱਜ ਮਿੱਤੀ 22.7.2024ਨੂੰ ਮੁਲਾਜਮਾਂ ਦੇ ਕੁਝ ਅਹਿਮ ਮਸਲਿਆਂ ਸੰਬੰਧੀ ਮਾਨਯੋਗ ਚੀਫ ਇੰਜੀਨੀਅਰ ਭਾਖੜਾ ਡੈਮ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਕੁਝ ਮੁਲਾਜਮਾਂ ਦੀਆਂ ਬਦਲੀਆਂ ਦਾ ਮਸਲਾ ਵੀ ,ਸੀ ਚੀਫ ਇੰਜੀਨੀਅਰ ਭਾਖੜਾ ਡੈਮ ਵੱਲੋਂ ਯੂਆਇੰਟ ਐਕਸ਼ਨ ਕਮੇਟੀ ਨੰਗਲ ਨੂੰ ਭਰੋਸਾ ਦਿਵਾਇਆ ਗਿਆ ਕਿ ਬਦਲੀਆਂ ਦੇ ਹੁਕਮ ਜਲਦੀ ਹੀ ਰੱਦ ਕਰ ਦਿੱਤੇ ਜਾਣਗੇ, ਇਸ ਮੋਕੇ ਯੂਆਇੰਟ ਐਕਸ਼ਨ ਕਮੇਟੀ ਦੇ ਆਗੂ ਸਾਥੀ ਨਿਰਮਲ ਜੀਤ ਸਿੰਘ (ਜਨਰਲ ਸਕੱਤਰ ) ਰਾਜਾ ਸਿੰਘ, ਵਿਨੋਦ ਭੱਟੀ, ਰਾਮ ਕੁਮਾਰ, ਦਿਆ ਨੰਦ , ਬਲਵੀਰ ਸਿੰਘ ਮੌਜੂਦ ਸਨ।